ਰਾਈਟ ਵੇ ਏਅਰਲਿੰਕਸ ਨੇ ਜਿੱਤਿਆ ਸ਼ਾਨਾਮੱਤਾ ‘‘ ਪਾਈਨੀਅਰ ਆਫ ਨਾਰਥ ਇੰਡੀਆ ’’ ਅਵਾਰਡ

ਮੋਗਾ ,12 ਸਤੰਬਰ (ਜਸ਼ਨ):  ਇਮੀਗ੍ਰੇਸ਼ਨ ਅਤੇ ਆਈਲਜ਼  ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੀ ਰਾਈਟਵੇ ਏਅਰਲਿੰਕਸ ਸੰਸਥਾ ਦੇ ਮਾਣ ਵਿੱਚ ਉਸ ਸਮੇਂ ਹੋਰ ਇਜ਼ਾਫਾ ਹੋਇਆ ਜਦੋਂ ਰਾਈਟਵੇ ਏਅਰਲਿੰਕਸ ਨੇ  ਭਾਰਤ ਦਾ ਸ਼ਾਨਾਮੱਤਾ ਐਵਾਰਡ ਪਾਈਨੀਅਰ ਆਫ ਨਾਰਥ ਇੰਡੀਆ ਐਵਾਰਡ ਆਪਣੇ ਨਾਮ ਕਰ ਲਿਆ ।ਮੀਡੀਆ ਦੇ ਵੱਕਾਰੀ ਅਦਾਰੇ ਇੰਡੀਆ ਨਿਊਜ਼ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਅਤੇ ਕੇਂਦਰੀ ਵਣਜ ਅਤੇ ਇੰਡਸਟਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ  ਰਾਈਟਵੇ ਏਅਰਲਿੰਕਸ ਦੇ ਐਮ ਡੀ ਸ੍ਰੀ ਦੇਵ ਪ੍ਰਿਆ ਤਿਆਗੀ ਨੂੰ ਇਸ ਪਾਈਨੀਅਰ ਆਫ ਨਾਰਥ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ। ਐਮ ਡੀ ਸ੍ਰੀ ਦੇਵ ਪ੍ਰਿਆ ਤਿਆਗੀ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਰਅਸਲ ਇਹ ਸਨਮਾਨ ਰਾਈਟਵੇ ਏਅਰਲਿੰਕਸ  ਵੱਲੋਂ ਵਿਦਿਆਰਥੀਆਂ ਨੂੰ ਪੇਸ਼ੇਵਾਰਾਨਾ ਪਹੁੰਚ ਅਪਣਾਉਂਦਿਆਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਉਸਾਰੂ ਸੇਧ ਸਦਕਾ ਹੀ ਹਾਸਲ ਹੋਇਆ ਹੈ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਵੀ ਰਾਈਟ ਵੇ ਏਅਰਲਿੰਕਸ ਜ਼ਮੀਨੀ ਹਕੀਕਤਾਂ ਨੂੰ ਸਮਝਦਿਆਂ ਜਾਣਕਾਰੀ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਉਸਾਰੂ  ਸੇਧ ਦਿੰਦਾ ਰਹੇਗਾ । ਉਨ੍ਹਾਂ ਇੰਡੀਆ ਨਿਊਜ਼ ਵੱਲੋਂ ਕਰਵਾਏ ਇਸ ਸਮਾਗਮ ਲਈ ਧੰਨਵਾਦ ਵੀ ਕੀਤਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ