ਮਰਾਠਾ ਮੰਡਲ ਅਤੇ ਸਮੂਹ ਸਵਰਨਕਾਰ ਭਾਈਚਾਰੇ ਵੱਲੋਂ ਸੈਕਟਰੀ ਪੰਜਾਬ ਸੁਖਚੈਨ ਰਾਮੂੰਵਾਲੀਆ ਸਨਮਾਨਿਤ

ਮੋਗਾ ,12 ਸਤੰਬਰ (ਜਸ਼ਨ):  ਸਵਰਨਕਾਰ ਸੰਘ ਸਰਾਫਾ ਬਾਜ਼ਾਰ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਵਰਨਕਾਰ ਸੰਘ, ਰਾਜਪੂਤ ਸਭਾ, ਮਰਾਠਾ ਮੰਡਲ ਮੋਗਾ ਅਤੇ ਸਮੂਹ ਸਵਰਨਕਾਰ ਭਾਈਚਾਰੇ ਵੱਲੋਂ ਯੂਥ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੂੰ ਸਵਰਨਕਾਰ ਸੰਘਪੰਜਾਬ ਦਾ ਸੈਕਟਰੀ ਬਣਨ ’ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਨਵ-ਨਿਯੁਕਤ ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਪੰਜਾਬ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ, ਜਰਨਲ ਸਕੱਤਰ ਮੁਖਤਿਆਰ ਸਿੰਘ ਸੋਨੀ, ਸਾਬਕਾ ਐਮ.ਪੀ. ਬੀਬੀ ਗੁਰਚਰਨ ਕੌਰ ਪੰਜਗਰਾਈਂ, ਸਵਰਨਕਾਰ ਸੰਘ ਮੋਗਾ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਸਵਰਨਕਾਰ ਬਿਰਾਦਰੀ ਅਤੇ ਸਮੁੱਚੀਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਈਕਮਾਂਡ ਨੇ ਜੋ ਜਿੰਮੇਵਾਰੀ ਮੈਨੂੰ ਸੌਂਪੀ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਅਤੇ ਬਰਾਦਰੀ ਨੂੰ ਉੱਚਾ ਚੁੱਕਣ ਲਈ ਹਮੇਸ਼ਾਂ ਯਤਨਸ਼ੀਲ ਰਹਾਂਗਾ। ਇਸ ਮੌਕੇ ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਸੈਕਟਰੀ ਯਸ਼ਪਾਲ ਪਾਲੀ, ਖ਼ਜਾਨਚੀ ਰਾਜ ਕੁਮਾਰ ਬਿੱਲਾ, ਰਾਜਪੂਤ ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਧੁੰਨਾ, ਜਗਦੇਵ ਸਿੰਘ ਖਾਲਸਾ, ਅਮਰਜੀਤ ਸਿੰਘ ਕਲਕੱਤਾ, ਤੇਜਪਾਲ ਸਿੰਘ ਜੌੜਾ, ਮਰਾਠਾ ਮੰਡਲ ਦੇ ਪ੍ਰਧਾਨ ਸੰਪਤ ਰਾਏ, ਸੁਨੀਲ ਕੁਮਾਰ, ਸੋਨੂੰ ਕੜਵਲ, ਸੁਰੇਸ਼ ਭੱਲਾ, ਇਸਰੈਲ ਖ਼ਾਨ, ਗੁਰਮੀਤ ਸਦਿਓੜਾ, ਸਵਰਨ ਫਤਹਿਗੜ, ਗੋਰਾ ਪਲਤਾ, ਬੱਬੂ ਘੱਲਾਂ ਵਾਲਾ, ਦੀਪੂ, ਵਿੱਕੀ, ਸੋਨੂੰ, ਜਸਪਾਲ ਧੰੁਨਾ, ਜਗਮੇਲ ਸਿੰਘ ਮਿੱਠੂ, ਪੰਮਾ ਕਿਸ਼ਨਪੁਰਾ, ਚਮਕੌਰ ਵਰਮਾ, ਸੰਜੀਵ ਗੀਟਾ, ਨਵਜੋਤ ਜੋਤੀ, ਹਰਵਿੰਦਰ ਸਿੰਘ ਜੱਜੀ, ਸੁਖਚਰਨ ਪਿੰਕਾ, ਮਨਜਿੰਦਰ ਸਿੰਘ ਜਿੰਦਰ, ਹਨੀ ਮੰਗਾ ਆਦਿ ਹਾਜ਼ਰ ਸਨ। 
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ