ਕੌਂਸਲਰ ਰੀਟਾ ਚੋਪੜਾ ਨੇ ਆਪਣੀ ਤਿੰਨ ਮਹੀਨਿਆਂ ਦੀ ਤਨਖਾਹ ਵਾਰਡ ਦੀ ਹਰਿਆਲੀ ਲਈ ਖਰਚ ਕਰਕੇ ਦਿੱਤੀ ਮਿਸਾਲ,ਆਪਣੇ ਪੱਧਰ ਤੇ ਲਗਵਾਏ 30 ਟ੍ਰੀ ਗਾਰਡ,ਵਾਰਡ ‘ਚ ਲਾਏ ਬੂਟੇ

ਮੋਗਾ, 12 ਸਤੰਬਰ (ਜਸ਼ਨ):   ਸਮਾਜ ਦੇ ਵਿਕਾਸ ਲਈ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਵੱਲੋਂ ਜਿੱਥੇ ਜਿਆਦਾਤਰ ਸਰਕਾਰਾਂ ਉੱਪਰ ਹੀ ਕੁੱਝੀਝਾਕ ਰੱਖੀ ਜਾਂਦੀ ਹੈ ਉੱਥੇ ਸਮਾਜ ‘ਚ ਲੋਕਾਂ ਵੱਲੋਂ ਚੁਣੇ ਕੁਝ ਨੁਮਾਇੰਦੇ ਅਜਿਹੇ ਵੀ ਹਨ ਜੋ ਸਿਸਟਮ ਤੇ ਨਿਰਭਰ ਨਾ ਰਹਿਕੇ ਆਪਣੇ ਪੱਧਰ ਤੇ ਹੀ ਸਮਾਜ ਦੇ ਵਿਕਾਸ ਲਈ ਤਨ ਮਨ ਅਤੇ ਧਨ ਨਾਲ ਸਮਰਪਿਤ ਰਹਿੰਦੇ ਹਨ। ਅਜਿਹੀ ਹੀ ਮਿਸਾਲ ਹਨ ਵਾਰਡ ਨੰਬਰ 10 ਦੇ ਕੌਂਸਲਰ ਰੀਟਾ ਚੋਪੜਾ, ਜਿਨਾਂ ਆਪਣੀ ਤਿੰਨ ਮਹੀਨਿਆਂ ਦੀ ਤਨਖਾਹ ਨਾਲ ਵਾਰਡ ਅੰਦਰ 30 ਟ੍ਰੀ ਗਾਰਡ ਲਗਾਕੇ ਅਜਿਹਾ ਤੋਹਫਾ ਦਿੱਤਾ, ਜਿਸਦਾ ਲਾਹਾ ਵਾਰਡ ਦੇ ਵਸਨੀਕ ਅਤੇ ਆਉਣ ਵਾਲੀਆਂ ਪੀੜੀਆਂ ਵੀ ਲੈਣਗੀਆਂ। ਅੱਜ ਵਾਰਡ ਦੇ ਕੌਂਸਲਰ ਰੀਟਾ ਚੋਪੜਾ ਨੇ ਵਾਰਡ ਦੇ ਸਿਵਲ, ਲਾਇਨ, ਸ਼ਾਂਤੀ ਨਗਰ ਅਤੇ ਭਗਤ ਸਿੰਘ ਮਾਰਕੀਟ ਆਦਿ ਹਿੱਸਿਆਂ ਉੱਪਰ ਟ੍ਰੀ ਗਾਰਡ ਲਗਾਕੇ ਜਿੱਥੇ ਵਾਰਡ ਦੇ ਵਾਤਾਵਰਣ ਨੂੰ ਹਰਾ ਭਰਾ ਅਤੇ ਸ਼ੁੱਧ ਰੱਖਣ ਲਈ ਵਾਤਾਵਰਣ ਪ੍ਰੇਮੀ ਬਨਣ ਦਾ ਸੱਦਾ ਦਿੱਤਾ ਅਤੇ ਨੌਜਵਾਨ ਪੀੜੀ ਨੂੰ ਇਨਾਂ ਦੀ ਦੇਖਭਾਲ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਰਡ ਵਾਸੀਆਂ ਨੂੰ ਹਰਿਆਲੀ ਤੋਂ ਜਾਣੂੰ ਕਰਵਾਉਦਿਆਂ ਕੌਂਸਲਰ ਨੇ ਦੱਸਿਆ ਕਿ ਉਨਾਂ ਵੱਲੋਂ ਵਾਰਡ ‘ਚ ਨਿੰਮ, ਸੁਆਨਜੰਨੇ, ਅਰਜੁਨ, ਗੁਲਮੋਰ, ਅਮਰੂਦੂ, ਨਿੰਬੂ, ਫਾਇਕਸ ਅਤੇ ਹੋਰ ਅਜਿਹੇ ਬੂਟੇ ਲਾਏ ਜੋ ਵਾਰਡ ‘ਚ ਸਿਰਫ ਛਾਂ ਹੀ ਨਹੀਂ ਬਲਕਿ ਫਲ ਅਤੇ ਆਕਸੀਜਨ ਦੇਣ ਦੇ ਨਾਲ ਨਾਲ ਵਾਰਡ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲਗਾਉਣ ‘ਚ ਸਹਾਏ ਹੋਣਗੇ। ਕੌਂਸਲਰ ਨੇ ਕਿਹਾ ਕਿ ਵਾਤਾਵਰਣ ਦੀ ਸੇਵਾ ਅਤੇ ਸੰਭਾਲ ਪ੍ਰਤੀ ਅਜੋਕੇ ਸਮੇਂ ‘ਚ ਹਰ ਇੱਕ ਦਾ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਕੌਂਸਲਰ ਰੀਟਾ ਚੋਪੜਾ ਨੇ ਵਿਸ਼ੇਸ਼ ਤੌਰ ਤੇ ਜਗਦੇਵ ਸਿੰਘ ਬਰਾੜ, ਪ੍ਰਦੀਪ ਰਾਜਾ ਨੈਸਲੇ, ਡਿੰਪੀ ਖੋਸਾ ਕਨੇਡਾ ਅਤੇ ਪਿ੍ਰੰਸ ਅਰੋੜਾ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਿੰਦਰ ਕੌਰ, ਪਰਮਜੀਤ ਕੌਰ, ਰਾਨੀ ਸ਼ਰਮਾ, ੳੂਮਾ ਗੁਪਤਾ, ਸ਼ਿਲਪਾ ਬਾਂਸਲ, ਹੇਮਾ ਸ਼ਰਮਾ, ਸਪਨਾ ਚੋਪੜਾ, ਿਸ਼ਾ ਚੋਪੜਾ, ਮੌਨੀੇਕਾ,  ਆਸ਼ੀਸ਼ ਚੋਪੜਾ, ਮਨੀਸ਼ ਤਿਵਾੜੀ, ਰੋਮੀ ਮੋਦਗਿੱਲ, ਪੁਨੀਤ ਬਾਂਸਲ, ਲਵਲੀ ਢੰਡ, ਗਰੀਸ਼ ਮਦਾਨ, ਰਵੀ ਆਦਿ ਵਾਰਡ ਵਾਸੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ