ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਵਿਖੇ 13 ਸਤੰਬਰ ਨੂੰ ਹੋਵੇਗਾ ਅੰਮਿ੍ਰਤ ਸੰਚਾਰ ,ਸਜਣਗੇ ਭਾਰੀ ਦੀਵਾਨ: ਬਾਬਾ ਗੁਰਦੀਪ ਸਿੰਘ

ਬਾਘਾਪੁਰਾਣਾ,11 ਸਤੰਬਰ (ਜਸ਼ਨ): ਮਾਲਵੇ ਦੇ ਬਹੁਤ ਪ੍ਰਸਿੱਧ ਤੇ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਹਰ ਪੂਰਨਮਾਸੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 13 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 6 ਵਜੇ 2 ਵਜੇ ਤੱਕ ਭਾਰੀ ਦੀਵਾਨ ਸਜਾਏ ਜਾਣਗੇ ਅਤੇ ਸਤਿਗੁਰਾਂ ਦੇ ਸਾਜੇ ਪੰਜ ਪਿਆਰੇ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅੰਮਿ੍ਰਤ ਦਾ ਬਾਟਾ ਤਿਆਰ ਕਰਕੇ ਕਈ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮਿ੍ਰਤ ਛਕਾ ਕੇ ਗੁਰੂ ਵਾਲੇ ਬਣਾਉਣਗੇ । ਉਹਨਾਂ ਆਖਿਆ ਕਿ ਆਓ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਅੰਮਿ੍ਰਤ ਦੀ ਪਾਹੁਲ ਪ੍ਰਾਪਤ ਕਰੀਏ। ਉਹਨਾਂ ਦੱਸਿਆ ਕਿ ਇਸ ਮੌਕੇ ਕਕਾਰ ਗੁਰੂ ਘਰ ਵੱਲੋਂ ਫ੍ਰੀ ਦਿੱਤੇ ਜਾਣਗੇ । ਬਾਬਾ ਜੀ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਸੰਗਤਾਂ ਇਨ੍ਹਾਂ ਦੀਵਾਨਾਂ ‘ਚ ਪਹੁੰਚਣ ਤੇ ਕੀਰਤਨ ਦਾ ਲਾਹਾ ਲੈਣ ਅਤੇ ਆਪਣਾ ਜੀਵਨ ਸਫਲਾ ਬਣਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਕ ਸਿੰਘ ਸਿੰਘਾਂਵਾਲਾ, ਬਿੱਲੂ ਸਿੰਘ, ਅਜਮੇਰ ਸਿੰਘ, ਨਛੱਤਰ ਸਿੰਘ, ਸੂਬਾ ਸਿੰਘ ਫੌਜੀ ,ਦਵਿੰਦਰ ਸਿੰਘ, ਗੁਰਦੀਪ ਸਿੰਘ ਗ੍ਰੰਥੀ ਅਤੇ ਭਾਈ ਇਕਬਾਲ ਸਿੰਘ ਪ੍ਰਸਿੱਧ ਰਾਗੀ ਲੰਗਿਆਣਾ ਅਤੇ ਹੋਰ ਵੀ ਸੇਵਾਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ