ਮਾਸਟਰ ਟਰੇਨਰ ਕੁਲਵਿੰਦਰ ਸਿੰਘ ਨੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਸੰਬੰਧੀ ਬੀ.ਐਲ.ਓਜ਼ ਨੂੰ ਦਿੱਤੀ ਟ੍ਰੇਨਿੰਗ

ਨਿਹਾਲ ਸਿੰਘ ਵਾਲਾ,11 ਸਤੰਬਰ (ਜਸ਼ਨ): ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਅਤੇ ਉਪ ਮੰਡਲ ਮੈਜਿਸਟਰੇਟ ਮੈਡਮ ਮਨਦੀਪ ਕੌਰ ਨਿਹਾਲ ਸਿੰਘ ਵਾਲਾ ਦੀਆ ਹਦਾਇਤਾ ਅਨੁਸਾਰ ਬਲਾਕ ਨਿਹਾਲ ਸਿੰਘ ਵਾਲਾ ਦੇ ਸੁਪਰਵਾਈਜਰਾ ਦੀ ਅਗਵਾਈ ਵਿੱਚ ਪਿੰਡ ਢੁੱਡੀਕੇ ਵਿਖੇ ਬੀ.ਐਲ.ੳਜ਼ ਨੂੰ ਟ੍ਰੇਨਿਗ ਦਿੱਤੀ ਗਈ।ਜਿਸ ਵਿੱਚ ਮਾਸਟਰ ਟਰੇਨਰ ਕੁਲਵਿੰਦਰ ਸਿੰਘ ਨੇ ਚੋਣ ਕਮੀਸ਼ਨ ਵੱਲੋ ਜਾਰੀ ਹਾਈਬ੍ਰੈਡ ਬੀ.ਐਲ.ੳਜ਼ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਚੋਣ ਕਮੀਸ਼ਨ ਵੱਲੋ ਵੋਟਰ ਸੂਚੀ ਦੀ ਸਰਸਰੀ ਸੁਧਾਈ 01-09-2019 ਤੋ 30-09-2019 ਤਕ ਜੋ ਬੀ.ਐਲ.ੳਜ਼ ਨੇ ਘਰ-ਘਰ ਜਾ ਕੇ ਵੋਟਰਾ ਦੀ ਵੇਰੀਫਿਕੇਸ਼ਨ ਕਰਨੀ ਹੈ।ਵੇਰੀਫਿਕੇਸ਼ਨ ਲਈ ਪਾਸਪੋਰਟ,ਵੋਟਰ ਸ਼ਨਾਖਤੀ ਕਾਰਡ,ਅਧਾਰ ਕਾਰਡ,ਡਰਾਈਵਿੰਗ ਲਾਇਸੰਸ,ਪੈਨ ਕਾਰਡ,ਬੈਕ ਪਾਸ ਬੁਕ,ਰਾਸ਼ਨ ਕਾਰਡ,ਪੈਨਸ਼ਨ ਬੁਕ,ਸਰਵਿਸ ਸ਼ਨਾਖਤੀ ਕਾਰਡ,ਮਨਰੇਗਾ ਕਾਰਡ,ਸਮਾਰਟ ਕਾਰਡ ਕਿਸੇ ਇਕ ਦਸਤਾਵੇਜ ਦੀ ਵਰਤੋ ਕੀਤੀ ਜਾ ਸਕਦੀ ਹੈ।ਇਸ ਤੋ ਇਲਾਵਾ ਬੀ.ਐਲ.ੳਜ਼ ਯੋਗ ( ਵੋਟਰ ਜਿੰਨ੍ਹਾ ਦੇ ਨਾਂ ਵੋਟਰ ਸੂਚੀ ਵਿੱਚ ਦਰਜ਼ ਨਹੀ),ਸੰਭਾਵੀ ਵੋਟਰ ਜਿੰਨਾ ਦਾ ਜਨਮ 01-01-2002 ਤੋ 01-01-2003 ਦੇ ਵਿਚਕਾਰ ਹੋਇਆ ਦੇ ਵੇਰਵੇ,ਮਿ੍ਰਤਕ ਜਾ ਸ਼ਿਫਟ ਹੋ ਚੁਕੇ ਵੋਟਰਾ ਦੀ ਜਾਣਕਾਰੀ ਵੀ ਪ੍ਰਾਪਤ ਕਰਨਗੇ।ਵੋਟਰ ਹੈਲਪ ਨੰਬਰ 1950 ਤੋ ਵੀ ਮਦਦ ਲਈ ਜਾ ਸਕਦੀ ਹੈ।ਇਸ ਤੋ ਇਲਾਵਾ ਇਲੈਕਸ਼ਨ ਕਾਨੂੰਗੋ ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਵੋਟਰ ਜਿੰਨ੍ਹਾ ਦੀ ਵੋਟ ਬਣੀ ਹੋਈ ਹੈ ਉਹ ਵੋਟਰ www.nvsp.in ਪੋਰਟਲ ਤੇ ਵੀ ਵੇਰੀਫਿਕੇਸ਼ਨ ਕਰਵਾ ਸਕਦੇ।ਬਲਾਕ ਨਿਹਾਲ ਸਿੰਘ ਵਾਲਾ ਦੇ ਸਮੂਹ ਬੀ.ਐਲ,ੳਜ਼ ਦੀ ਟ੍ਰੇਨਿਗ ਜੋ ਕਿ ਵੱਖ ਵੱਖ ਜੋਨਾ ਵਿੱਚ ਢੁੱਡੀਕੇ,ਬੱਧਨੀ ਕਲਾ,ਨਿਹਾਲ ਸਿੰਘ ਵਾਲਾ ਵਿਖੇ ਕਰਵਾਈ ਜਾ ਰਹੀ  ਹੈ। ਇਸ ਸਮੇ ਸੁਪਰਵਾਈਜਰ ਮਨਜੀਤ ਸਿੰਘ,ਰਾਜ ਜੰਗ ਸਿੰਘ,ਮਨਮੋਹਣ ਸਿੰਘ ਤੋ ਇਲਾਵਾ ਗੁਰਜੰਟ ਸਿੰਘ,ਤੇਜਿੰਦਰ ਸਿੰਘ,ਮੇਹਰਜੀਤ ਸਿੰਘ,ਗੋਪਾਲ ਸਿੰਘ,ਲਛਮਣ ਦਾਸ ,ਰਕੇਸ਼ ਕੁਮਾਰ,ਜਗਰਾਜ ਸਿੰਘ,ਗੁਰਤੇਜ ਸਿੰਘ,ਗੁਰਮੀਤ ਸਿੰਘ,ਪਰਮਪਾਲ ਸਿੰਘ,ਜਗਜੀਤ ਸਿੰਘ,ਰੁਪਿੰਦਰਜੀਤ ਸਿੰਘ ਤੋ ਇਲਾਵਾ ਸਮੂਹ ਬੀ.ਐਲ.ੳਜ਼ ਟ੍ਰੇਨਿਗ ਵਿੱਚ ਹਾਜ਼ਰ ਸਨ।