ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੀ ਟੀਮ ਨੇ ਪਿੰਡ ਸੰਘੇੜਾ ਦਾ ਦੌਰਾ ਕਰਨ ਉਪਰੰਤ ਆਖਿਆ ਕਿ ਹੜ੍ਹ ਪੀੜਤ ਪਰਿਵਾਰਾਂ ਨੂੰ ਦੁਬਾਰਾ ਘਰ ਬਣਾਉਣ ਲਈ ਕਲੱਬ ਕਰੇਗਾ ਮਦਦ

ਮੋਗਾ,10 ਸਤੰਬਰ (ਜਸ਼ਨ):ਹੜ੍ਹਾਂ ਦੀ ਮਾਰ ਸਹਿ ਰਹੇ ਪਿੰਡ ਸੰਘੇੜਾ ਦੇ ਲੋਕਾਂ ਨੂੰ ਮਿਲਣ ਲਈ ਕੱਲ ਲਾਇਨ ਦਰਸ਼ਨ ਲਾਲ ਗਰਗ ਪ੍ਰਧਾਨ, ਦੀਪਕ ਜਿੰਦਲ, ਦੀਪਕ ਤਾਇਲ ਅਤੇ ਕੈਂਬਰਿਜ਼ ਇੰਨਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਪਹੰੁਚੇ । ਇਸ ਉਪਰੰਤ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਦੀ ਟੀਮ ਨੇ ਅੱਜ ਪਿੰਡ ਸੰਘੇੜਾ ਦਾ ਦੌਰਾ ਕੀਤਾ ,ਜਿਸ ਉਪਰੰਤ ਉਹਨਾਂ ਮਹਿਸੂਸ ਕੀਤਾ ਕਿ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਤਾਂ ਕਰਨੀ ਔਖੀ ਹੈ ਪਰ ਉਹਨਾਂ ਦੇ ਦੁੱਖਾਂ ਨੂੰ ਘੱਟ ਕਰਨ ਲਈ ਉਹ ਜਿਹਨਾਂ ਪਰਿਵਾਰਾਂ ਦੇ ਹੜ੍ਹਾਂ ਕਾਰਨ ਕੱਚੇ ਮਕਾਨ ਢਹਿ ਢੇਰੀ ਹੋ ਗਏ ਨੇ ਉਹਨਾਂ ਨੂੰ ਦੁਬਾਰਾ ਘਰ ਬਣਾਉਣ ਲਈ ਲਾਇਨਜ਼ ਕਲੱਬ ਮੋਗਾ ਵਿਸ਼ਾਲ ਅੱਗੇ ਆਵੇਗੀ । ਪ੍ਰਧਾਨ ਦਰਸ਼ਨ ਲਾਲ ਗਰਗ ਨੇ ਐਲਾਨ ਕੀਤਾ ਕਿ ਉਹ ਛੇਤੀ ਹੀ ਲਾਇਨਜ਼ ਕਲੱਬ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਬੇਸਹਾਰਾ ਪਿੰਡ ਵਾਲਿਆਂ ਦੇ ਮਕਾਨ ਬਨਾਉਣ ਵਿੱਚ ਮਦਦ ਕਰਨ ਲਈ ਫੈਸਲਾ ਲੈਣਗੇ ਤਾਂ ਕਿ ਹੜ੍ਹ ਪ੍ਰਭਾਵਿਤਾਂ ਦੀ ਜ਼ਿੰਦਗੀ ਮੁੜ ਦੁਬਾਰਾ ਲੀਹ ’ਤੇ ਆ ਸਕੇ।