ਰਵੀ ਗਰੇਵਾਲ ਨੇ ਗੁਰੂ ਨਾਨਕ ਫੁਟਬਾਲ ਕੱਲਬ ਮੋਗਾ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ ‘‘ਨੌਜਵਾਨ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ ਕੇ ਭਾਗ ਲੈਣ’’

ਮੋਗਾ, 10 ਸਤੰਬਰ (ਜਸ਼ਨ)- ‘‘ਖੇਡਾਂ ਨੌਜਵਾਨਾਂ ਨੂੰ ਨਾ ਕੇਵਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦੀਆਂ ਨੇ ਬਲਕਿ ਉਹਨਾਂ ਵਿਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ ’’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸੱਕਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਗੁਰੂ ਨਾਨਕ ਫੁਟਬਾਲ ਕੱਲਬ ਮੋਗਾ ਵੱਲੋਂ ਗੁਰੂ ਨਾਨਕ ਕਾਲਜ ਵਿਖੇ ਕਰਵਾਏ ਜਾ ਰਹੇ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਕੀਤਾ। ਉਹਨਾਂ ਆਖਿਆ ਕਿ ਨੌਜਵਾਨਾਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਖੇਡਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਵਿਹਲਾ ਸਮਾਂ ਅਜਾਂਈਂ ਗਵਾਉਣ ਦੀ ਬਜਾਏ ਖੇਡ ਗਰਾਊਂਡਾਂ ਵਿਚ ਪ੍ਰੈਕਟਿਸ ਕਰਨ। ਰਵੀ ਗਰੇਵਾਲ ਨੇ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਅੰਤਰ ਰਾਸ਼ਟਰੀ ਪੱਧਰ ‘ਚ ਹੋ ਰਹੀਆਂ ਖੇਡਾਂ ਵਿਚ ਮੋਗਾ ਜ਼ਿਲੇ ਦੇ ਨੌਜਵਾਨਾਂ ਨੇ ਪ੍ਰਸਿੱਧੀ ਹਾਸਲ ਕੀਤੀ ਹੈ,ਜੋ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਹਨਾਂ ਗੁਰੂ ਨਾਨਕ ਫੁਟਬਾਲ ਕੱਲਬ ਮੋਗਾ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੇ ਅਤੇ ਕਾਂਗਰਸ ਪਾਰਟੀ ਵੱਲੋਂ ਨੌਜਵਾਨਾਂ ਦੀ ਹਰ ਸਹਾਇਤਾ ਕਰਨ ਲਈ ਵਚਨਵੱਧ ਹਨ ਤੇ ਉਹ ਇਸੇ ਤਰਾਂ ਨੌਜਵਾਨਾਂ ਨੂੰ ਨਾਲ ਖੇਡਾਂ ਵੱਲ ਪ੍ਰੇਰਿਤ ਕਰਦੇ ਰਹਿਣ । ਇਸ ਮੌਕੇ ਜੱਗਾ ਪੰਡਤ, ਹਰਜੀਤ ਸਿੰਘ ਜੌਹਲ, ਪਵਿੱਤਰ ਸਿੰਘ ਸੇਖੋ, ਸੰਤਾ ਪ੍ਰਧਾਨ, ਸੁਨੀਲ ਜੋਇਲ ਭੋਲਾ, ਡਾ. ਸ਼ਮਸ਼ੇਰ ਸਿੰਘ ਜੌਹਲ, ਵਿਕਰਮਜੀਤ, ਜਸਪ੍ਰੀਤ ਚੀਮਾ, ਉਕਾਰ ਸਿੰਘ ਟਿੰਕੂ, ਗੁਲੂ ਵਾਲੀਆ ਅਤੇ ਸਮੂਹ ਫੁਟਬਾਲ ਕੱਲਬ ਮੈਂਬਰ ਹਾਜ਼ਰ ਸਨ।