ਹੜ ਪੀੜਤਾਂ ਦੀ ਸਹਾਇਤਾ ਲਈ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਨੇ ਲਗਾਇਆ ਵਿਸ਼ਾਲ ਕੈਂਪ

ਲੋਹੀਆਂ,7 ਸਤੰਬਰ (ਜਸ਼ਨ): ਪੰਜਾਬ ਵਿੱਚ ਆਏ ਹੜਾਂ ਨੇ ਜਿੱਥੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ ਉੱਥੇ ਵੱਖ ਵੱਖ ਧਾਰਮਿਕ ਅਤੇ ਸਵੈ ਸੇਵੀ ਜਥੇਬੰਦੀਆਂ ਵੱਲੋਂ ਹੜ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਵੱਡੇ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦਿੱਲੀ ਦੇ ਰੂਹੇ ਰਵਾਂ ਪਰਮ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੀ ਪ੍ਰੇਰਨਾ ਸਦਕਾ ਪੰਜਾਬ ਸੈਂਟਰ ਤੇ ਸਤਸੰਗੀਆਂ ਵੱਲੋਂ 29 ਅਗਸਤ ਨੂੰ ਵਿਸ਼ਾਲ ਮੈਡੀਕਲ ਕੈਂਪ ਲੋਹੀਆਂ ਨੇੜਲੇ ਪਿੰਡ ਮਹਿਰਾਜ ਵਾਲਾ ਵਿਖੇ ਲਗਾਇਆ ਗਿਆ।  ਹੜ ਪੀੜਤਾਂ ਦੀ ਸਹਾਇਤਾ ਲਈ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਲਗਾਏ ਇਸ ਵਿਸ਼ਾਲ ਕੈਂਪ ਦੌਰਾਨ ਸਾਵਨ ਕਿਰਪਾਲ ਆਸ਼ਰਮ ਮੋਗਾ ਅਤੇ ਸਾਵਨ ਕਿਰਪਾਲ ਆਸ਼ਰਮ ਲੁਧਿਆਣਾ ਤੋਂ ਪੁੱਜੇ ਸੇਵਾਦਾਰਾਂ ਨੇ ਲੋਹੀਆਂ ਦੇ ਪਿੰਡ ਮਹਿਰਾਜ ਵਿਖੇ ਹੜ ਪੀੜਤ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਲੋੜਾਂ ਦਾ ਸਮਾਨ ਅਤੇ  ਰਸਦ ਵੰਡੀ। ਇਸ ਮੌਕੇ ਸਾਵਨ ਕਿਰਪਾਲ ਰੂਹਾਨੀ ਆਸ਼ਰਮ ਨੇ ਮੋਗਾ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਜਾ ਕੇ ਹੜ ਪੀੜਤਾਂ ਦੇ ਪਰਿਵਾਰਾਂ ਅਤੇ ਲੋੜਵੰਦਾਂ ਦਾ ਮੈਡੀਕਲ ਚੈੱਕ ਅੱਪ ਕਰਵਾਇਆ। ਇਸ ਮੌਕੇ ਸਾਵਨ ਕਿਰਪਾਲ ਰੂਹਾਨੀ ਆਸ਼ਰਮ ਵੱਲੋਂ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।  ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।  ਕਿਰਪਾਲ ਆਸ਼ਰਮ ਲੁਧਿਆਣਾ ਤੋਂ ਸਕੱਤਰ ਭੁਪਿੰਦਰ ਸਿੰਘ ਅਤੇ ਮੋਗਾ ਕਿਰਪਾਲ ਆਸ਼ਰਮ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਗਿੱਲ ਨੇ ਮੀਡੀਆ ਨੂੰ ਦੱਸਿਆ ਕਿ ਰੂਹਾਨੀ ਮਿਸ਼ਨ ਦੇ  ਮੌਜੂਦ ਮੁਖੀ ਪਰਮ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੀ ਪ੍ਰੇਰਨਾ ਨਾਲ ਰੂਹਾਨੀ ਮਿਸ਼ਨ ਵੱਲੋਂ ਹੜ ਪੀੜਤਾਂ ਲਈ ਭਲਾਈ ਕਾਰਜਾਂ ਨੂੰ ਸਰਅੰਜਾਮ ਦਿੰਦਿਆਂ ਮਿਸ਼ਨ ਦੇ ਸੇਵਾਦਾਰਾਂ ਨੇ ਖੁਦ ਹੱਥੀਂ ਸੇਵਾ ਕਰਦਿਆਂ ਹੜ ਪੀੜਤਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾ ਰਹੀ ਹੈ। ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -