ਅਧਿਆਪਕ ਦਿਵਸ ਮੌਕੇ ਝੁੱਗੀਆਂ ਵਾਲੇ ਦੇ ਬੱਚੇ ਪੜ੍ਹਣੇ ਪਾਉਣ ਵਾਲਾ ਜਸਵਿੰਦਰ ਸਿੰਘ ਸਨਮਾਨਿਤ

ਨਿਹਾਲ ਸਿੰਘ ਵਾਲਾ ,5 ਸਤੰਬਰ(ਪੱਤਰ ਪ੍ਰੇਰਕ):ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਨੇ ਆਪਣੇ ਹਰਮਨ ਪਿਆਰੇ ਅਧਿਆਪਕ ਜਸਵਿੰਦਰ ਸਿੰਘ ਤੇ ਹੋਰਨਾਂ ਮਿਹਨਤੀ ਅਧਿਆਪਕਾਂ ਨੂੰ ਯਾਦਗਰੀ ਚਿੰਨ ਭੇਂਟ ਕੀਤੇ । ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਅਨੇਕਾਂ ਝੁੱਗੀ ਝੌਂਪੜੀ ਵਾਲੇ ਤੇ ਲੋੜਵੰਦ ਘਰਾਂ ਦੇ ਬੱਚਿਆਂ ਨੂੰ ਪੜ੍ਹਣੇ ਪਾਇਆ ਹੈ ,ਛੁੱਟੀ ਤੋਂ ਬਾਅਦ ਆਪਣੇ ਘਰ ਵੀ ਕਲਾਸਾਂ ਲਗਾਉਂਦਾ ਰਿਹਾ ਹੈ ਅਤੇ ਬੱਚਿਆਂ ਅੰਦਰਲੀ ਕਲਾ ਨੂੰ ਨਿਖਾਰ ਕੇ ਰੰਗਕਰਮੀ ਤੇ ਹੋਰ ਕਲਾਤਿਮਕ ਗੁਣਾਂ ਨੂੰ ਤਰਾਸ਼ਿਆ ਹੈ। ਸ਼ਾਇਨਿੰਗ ਸਟਾਰ ਕਾਨਵੈਂਟ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਚੇਅਰਮੈਨ ਚਮਕੌਰ ਸਿੰਘ ਦੀ ਅਗਵਾਈ ਹੇਠ ਕੇਕ ਕੱਟਕੇ ਅਧਿਆਪਕ ਦਿਵਸ ਮਨਾਇਆ ਗਿਆ। ਉਹਨਾਂ ਵਿਦਿਆਥੀਆਂ ਨੂੰ ਪੌਦੇ ਲਗਾਉਣ ਤੇ ਉਹਨਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ । ਇਸ ਸਮੇਂ ਉੱਪ ਚੈਅਰਮਨ ਮਨਪ੍ਰੀਤ ਕੌਰ ਬਰਾੜ, ਕੋਆਰਡੀਨੇਟਰ ਸਤਵੀਰ ਕੌਰ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕਰਕੇ ਪਿ੍ਰੰਸੀਪਲ ਹਰਜੀਤ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ  ਮਨਾਇਆ ਗਿਆ। ਇਸ ਦੌਰਾਨ ਖੇਡਾਂ ਸੱਭਿਆਚਾਰ ਤੇ ਪੜਾਈ ਵਿੱਚ ਮੋਹਰੀ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਤ ਕੀਤਾ ਗਿਆ। ਇਸ ਸਮੇਂ ਹਰਜੰਟ ਸਿੰਘ ਬੌਡੇ,ਜਸਵਿੰਦਰ ਸਿੰਘ ਗਰਚਾ,ਮਨਪ੍ਰੀਤ ਸਿੰਘ,ਕਿਰਨਦੀਪ ਕੌਰ,ਅਰੁਣਾ ਦੇਵੀ ਮਹਿੰਦਰ ਕੌਰ,ਜਗਪਾਲ ਚੰਦ,ਸਰੋਜ ਬਾਲਾ,ਪਰਮਿੰਦਰ ਕੌਰ,ਅਮਨਦੀਪ ਸਿੰਘ ਆਦਿ ਸਟਾਫ਼ ਮੈਂਬਰ ਮੌਜੂਦ ਸਨ।