ਵਿਜੀਲੈਸ ਬਿਊਰੋ ਮੋਗਾ ਵੱਲੋ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਧਰਮਕੋਟ ਦਾ ਮੀਟਰ ਰੀਡਰ 7 ਹਜ਼ਾਰ ਰੁਪਏ ਰਿਸ਼ਵਤ ਲੈਦਾ ਰੰਗੇ ਹੱਥੀ ਗਿ੍ਰਫਤਾਰ

ਮੋਗਾ 5 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਬੀ.ਕੇ. ੳਪੱਲ ਆਈ.ਪੀ.ਐਸ. ਮੁੱਖ ਡਾਇਰੈਕਟਰ ਵਿਜ਼ੀਲੈਂਸ ਬਿਊਰੋ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸ਼੍ਰੀ ਹਰਗੋਬਿੰਦ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜ਼ੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹਰਜਿੰਦਰ ਸਿੰਘ ਉਪ-ਕਪਤਾਨ ਪੁਲਿਸ ਵਿਜ਼ੀਲੈਂਸ ਬਿਊਰੋ ਮੋਗਾ ਵੱਲੋਂ ਜਸਪਾਲ ਸਿੰਘ ਮੀਟਰ ਰੀਡਰ ਦਫਤਰ ਪੰਜਾਬ ਰਾਜ ਕਾਰਪੋਰੇਸ਼ਨ ਸਬ ਡਵੀਜ਼ਨ ਧਰਮਕੋਟ ਜ਼ਿਲਾ ਮੋਗਾ ਨੁੰ 7,000/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿ੍ਰਫਤਾਰ ਕੀਤਾ ਗਿਆ ਹੈ। ਮੁੱਦਈ ਗੁਰਸੇਵਕ ਸਿੰਘ ਪੁੱਤਰ ਸ਼੍ਰੀ ਸਤਨਾਮ ਸਿੰਘ ਵਾਸੀ ਪਿੰਡ ਜੀਂਦੜਾ ਤਹਿਸੀਲ ਧਰਮਕੋਟ ਜ਼ਿਲਾ ਮੋਗਾ ਂੋ ਹੁਣ ਆਪਣੇ ਸੌਹਰਿਆ ਦੇ ਘਰ ਪਿੰਡ ਚੁੱਗਾ ਰੋਡ ਬਸਤੀ ਧਰਮਕੋਟ ਜ਼ਿਲਾ ਮੋਗਾ ਵਿਖੇ ਰਹਿੰਦਾ ਹੈ ਜਿਸ ਦੀ ਸੱਸ ਦੇ ਨਾਮ ਤੇ ਇਸ ਰਹਾਇਸ਼ੀ ਐਡਰੈਸ ‘ਤੇ ਲੱਗਾ ਬਿਜਲੀ ਦਾ ਮੀਟਰ ਅਚਾਨਕ ਤਾਰਾਂ ਸਪਾਰਕ ਹੋ ਜਾਣ ਕਾਰਨ ਸੜ ਗਿਆ ਸੀ ,ਮਹਿਕਮਾ ਬਿਜਲੀ ਬੋਰਡ ਵੱਲੋਂ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਂਸਪਾਲ ਸਿੰਘ ਮੀਟਰ ਰੀਡਰ ਦਫਤਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਧਰਮਕੋਟ ਜ਼ਿਲਾ ਮੋਗਾ ਨੇ ਘਰ ਆ ਕੇ ਮੁੱਦਈ ਨੂੰ ਕਿਹਾ ਕਿ ਮੀਟਰ ਤੁਸੀਂ ਆਪ ਸਾੜਿਆ ਹੈ, ਤੁਹਾਨੂੰ 70 ਤੋ 80 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ ਲੇਬਾਰਟਰੀ ਤੋਂ ਰਿਪੋਰਟ ਮੁੱਦਈ ਦੇ ਹੱਕ ਵਿੱਚ ਕਰਵਾ ਕੇ ਦੇਣ ਬਦਲੇ 2 ਕਿਸ਼ਤਾ ਵਿੱਚ ਕੁੱਲ 15 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਅਤੇ ਪਹਿਲੀ ਕਿਸ਼ਤ 7 ਹਜ਼ਾਰ ਰੁਪਏ ਰਿਸ਼ਵਤ ਂਜਸਪਾਲ ਸਿੰਘ ਮੀਟਰ ਰੀਡਰ ਵੱਲੋਂ ਅੱਜ ਮਿਤੀ 5 ਸਤੰਬਰ ਨੂੰ ਹਾਸਿਲ ਕਰਦੇ ਨੂੰ ਸਰਕਾਰੀ ਗਵਾਹ ਸ਼੍ਰੀ ਬਲਵੰਤ ਸਿੰਘ ਜਿਲਾ ਖੇਡ ਅਫਸਰ ਮੋਗਾ ਤੇ ਸ਼੍ਰੀ ਸੰਦੀਪ ਸਿੰਘ ਐਸ.ਡੀ.ਓ ਦਫਦਰ ਜ਼ਿਲਾ ਭੂਮੀ ਰੱਖਿਆ ਮੋਗਾ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗਿ੍ਰਫਤਾਰ ਕੀਤਾ ਗਿਆ। ਦੋਸ਼ੀ ਵਿਰੁੱਧ ਮੁਕਦਮਾ ਨੰ:25 ਮਿਤੀ 05-09-2019 ਅ/ਧ 7(ਏ) ਪੀ.ਸੀ.ਐਕਟ 1988 ਐਜ਼ ਅਮੈਡਂਡ ਬਾਇ ਪੀ.ਸੀ. (ਅਮੈਡਮੈਂਟ) ਐਕਟ 2018 ਥਾਣਾ ਵਿਜ਼ੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਰਜਿਸਟਰਡ ਕੀਤਾ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ