ਮਾਉਟ ਲਿਟਰਾ ਜੀ ਸਕੂਲ ਵਿਚ ਮਨਾਇਆ ਗਣੇਸ਼ ਉਤਸਵ

ਮੋਗਾ, 2 ਸਤੰਬਰ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿੱਚ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਅਤੇ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰਆਤ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ, ਸਕੂਲ ਚੇਅਰਪਰਸਨ ਮੈਡਮ ਸ਼ੈਫਾਲੀ ਗੁਪਤਾ ਤੇ ਸਮੂਹ ਸਟਾਫ ਨੇ ਸਾਂਝੇ ਤੌਰ ਤੇ ਗਣੇਸ਼ ਭਗਵਾਨ ਦੀ ਪੂਜਾ ਕਰਕੇ ਕੀਤੀ। ਇਸ ਮੌਕੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗਣਪਤੀ ਭਗਵਾਨ ਆਪਣੇ ਭਗਤਾਂ ਦੀ ਪ੍ਰੇਸ਼ਾਨੀ ਅਤੇ ਸੰਕਟਾਂ ਦਾ ਨਾਸ਼ ਕਰਦੇ ਹਨ। ਗਣੇਸ਼ ਜੀ ਨੂੰ ਅਧਿਆਤਮਕ ਤੌਰ ’ਤੇ ਪਹਿਲੇ ਦੇਵਤਾ ਦਾ ਦਰਜਾ ਦਿੱਤਾ ਗਿਆ ਹੈ। ਅੱਜ ਦਾ ਦਿਨ ਗਣੇਸ਼ ਜੀ ਦੇ ਜਨਮ ਦਿਨ ਤੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਸਮਾਗਮ ਦੀ ਸਮਾਪਤੀ ਤੇ ਬੱਚਿਆਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।