ਮੋਗਾ ਵਿਖੇ ਫਿੱਟ ਇੰਡੀਆ ਲਹਿਰ ਦੀ ਹੋਈ ਸ਼ਰੂਆਤ

ਮੋਗਾ 29 ਅਗਸਤ:(ਜਸ਼ਨ):ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਸਿੰਘ ਮੋਦੀ ਵੱਲੋ ਭਾਰਤੀਆਂ ਦੀ ਰੋਜ਼ਮਰਾ ਦੀ ਜਿੰਦਗੀ ਵਿੱਚ ਖੇਡ ਕਿਰਿਆਵਾਂ ਅਤੇ ਸਰੀਰਿਕ ਕਸਰਤਾਂ ਨੂੰ ਸ਼ਾਮਿਲ ਕਰਨ ਦੇ ਮਕਸਦ ਨਾਲ ਰਾਸ਼ਟਰੀ ਪੱਧਰ ਤੇ ਫਿੱਟ ਇੰਡੀਆ ਲਹਿਰ ਦੀ ਸੁਰੂਆਤ ਕੀਤੀ ਗਈ। ਜਿਸਦਾ ਸਿੱਧਾ ਪ੍ਰਸਾਰਨ ਮੋਗਾ ਦੇ ਇੰਡੋ ਸੋਵੀਅਤ ਫਰੈਡਸ਼ਿਪ ਕਾਲਜ ਆਫ ਫਾਰਮੇਸੀ, ਫਿਰੋਜ਼ਪੁਰ ਰੋਡ ਮੋਗਾ ਵਿਖੇ ਲਾਇਨਜ਼ ਕਲੱਬ ਰਾਇਲ ਦੀ ਮੱਦਦ ਨਾਲ ਦਿਖਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਫਿੱਟ ਇੰਡੀਆ ਮੋਵਮੈਟ ਭਾਰਤੀਆਂ ਦੀ ਜਿੰਦਗੀ ਵਿੱਚ ਰੋਜ਼ਮਰਾ ਦੀਆਂ ਕਸਰਤਾਂ ਨੂੰ ਸ਼ਾਮਿਲ ਕਰਨ ਲਈ ਸ਼ੁਰੂ ਕੀਤੀ ਗਈ ਹੈ ਕਿ ਕਿਉਕਿ ਸਵਸਥ ਸਰੀਰ ਵਿੱਚ ਹੀ ਸਵਸਥ ਮਨ ਹੁੰਦਾ ਹੈ। ਉਨਾਂ ਕਿਹਾ ਕਿ ਤੁਸੀ ਅਪਣਾ ਕੇ ਦੇਖ ਲਵੋ ਜੇਕਰ ਤੁਹਾਨੂੰ ਮਾਨਸਿਕ ਤੌਰ ਤੇ ਕੋਈ ਪ੍ਰੇਸ਼ਾਨੀ ਹੈ ਤਾਂ ਕਸਰਤ ਕਰਨ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਏਗੀ। ਉਨਾਂ  ਸਲਾਹ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਫਾਸਟ ਫੂਡ ਅਤੇ ਕੋਲਡ ਡਰਿੰਕਜ ਘਟਾ ਕੇ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਨਾਂ ਚਾਹੀਦਾ ਹੈ ਕਿਸੇ ਵੀ ਤਰਾਂ ਦੀ ਘੱਟੋ ਘੱਟ ਇੱਕ ਕਸਰਤ ਜਿਵੇ ਕਿ ਸਾਈਕਲਿੰਗ, ਰਨਿੰਗ, ਜਿੰਮ ਆਦਿ ਤੇ ਫੋਕਸ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਹਮੇਸ਼ਾ ਫਿੱਟ ਰਹੇ। ਉਨਾਂ ਕਿਹਾ ਕਿ ਜੇਕਰ ਕੋਈ ਸਰੀਰ ਤੰਦਰੁਸਤ ਨਹੀ ਹੈ ਆਖਿਰਕਾਰ ਇਹਨੂੰ ਕੋਈ ਬਿਮਾਰੀ ਲੱਗ ਸਕਦੀ ਹੈ। ਸੀਨੀਅਰ ਕਪਤਾਨ ਪੁਲਿਸ ਸ੍ਰੀ ਅਮਰਜੀਤ ਸਿੰਘ ਬਾਜਵਾ ਨੇ ਵੀ ਭਾਰਤ ਸਰਕਾਰ ਦੇ ਇਸ ਉੁਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਲਹਿਰ ਨੂੰ ਅੱਗੇ ਲੈ ਕੇ ਜਾਈਏ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋ ਵੱਧ ਸਪੋਰਟਸ ਕਲੱਬ ਬਣਾਈਏ ਤਾਂ ਜੋ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਹੋ ਸਕੇ। ਇਸ ਸਮਾਗਮ ਡਿਪਟੀ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਜਿੰਦਰ ਬਤਰਾ, ਸਹਾਇਕ ਕਮਿਸ਼ਨਰ ਜਰਨਲ ਲਾਲ ਵਿਸਵਾਸ਼ ਬੈਸ, ਪੁਲਿਸ ਕਪਤਾਨ ਰਤਨ ਸਿੰਘ ਬਰਾੜ, ਉਪ ਮੰਡਲ ਮੈਜਿਸਟ੍ਰੇਟ ਮੋਗਾ ਗੁਰਵਿੰਦਰ ਸਿੰਘ ਜੌਹਲ, ਕਾਰਜਕਾਰੀ ਸਿਵਲ ਸਰਜਨ ਡਾ. ਅਰਵਿੰਦਰ ਸਿੰਘ ਗਿੱਲ ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਤੋ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।