ਰੂਰਲ ਐਨ.ਜੀ.ਓ. ਅਤੇ ਸਮਾਜ ਸੇਵਾ ਸੁਸਾਇਟੀ ਨੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ, ਦਵਾਈਆਂ,ਤਰਪਾਲਾਂ,ਮੱਛਰਦਾਨੀਆਂ ਸਮੇਤ ਘਰੇਲੂ ਵਰਤੋਂ ਦਾ ਹਰ ਸਮਾਨ ਦਿੱਤਾ

ਮੋਗਾ 29 ਅਗਸਤ (ਜਸ਼ਨ) : ਪਿਛਲੇ ਕਈ ਦਿਨਾ ਤੋਂ ਹੜ ਪੀੜਤਾਂ ਦੀ ਹਰ ਸੰਭਵ ਮੱਦਦ ਲਈ ਜੁਟੀਆਂ ਹੋਈਆਂ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਅੱਜ ਮੋਗਾ ਜਿਲੇ ਦੇ ਦਰਿਆ ਦੇ ਅੰਦਰ ਵਸਦੇ ਹੜ ਪ੍ਭਾਵਿਤ ਪਿੰਡਾਂ ਕੰਬੋ ਖੁਰਦ, ਸੰਘੇੜਾ ਅਤੇ ਫਤਿਹਪੁਰ ਭੰਗਵਾਂ (ਜਿਲਾ ਜਲੰਧਰ) ਵਿੱਚ ਰਾਹਤ ਸਮੱਗਰੀ ਵੰਡੀ ਗਈ । ਰਾਹਤ ਸਮੱਗਰੀ ਨਾਲ ਭਰੀ ਹੋਈ ਗੱਡੀ ਨੂੰ ਮੋਗਾ ਜਿਲੇ ਦੇ ਸਮਾਜ ਸੇਵੀ ਲੋਕਾਂ ਦੁਆਰਾ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਦਫਤਰ ਤੋਂ ਰਵਾਨਾ ਕੀਤਾ ਗਿਆ, ਜੋ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸਵੇਕ ਸਿੰਘ ਸੰਨਿਆਸੀ ਦੀ ਅਗਵਾਈ ਵਿੱਚ ਉਕਤ ਪਿੰਡਾਂ ਨੂੰ ਰਵਾਨਾ ਹੋਈਆਂ, ਜਿੱਥੇ ਉਹਨਾਂ ਵੱਲੋਂ ਇਹ ਸਮਾਨ ਲੋੜਵੰਦ ਲੋਕਾਂ ਨੂੰ ਵੰਡਿਆ ਗਿਆ । ਇਸ ਸਬੰਧੀ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਸੰਨਿਆਸੀ ਅਤੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਸਾਡੀਆਂ ਸੰਸਥਾਵਾਂ ਨੂੰ ਲੋੜ ਦਾ ਸਮਾਨ ਅਤੇ ਨਕਦ ਸਹਾਇਤਾ ਲਗਾਤਾਰ ਭੇਜੀ ਜਾ ਰਹੀ ਹੈ, ਜੋ ਅਸੀਂ ਲੋੜ ਮੁਤਾਬਿਕ ਹੜ ਪ੍ਭਾਵਿਤ ਪਿੰਡਾਂ ਵਿੱਚ ਭੇਜ ਰਹੇ ਹਾਂ । ਉਹਨਾ ਦੱਸਿਆ ਕਿ ਸਾਡੀਆ ਸੰਸਥਾਵਾਂ ਵੱਲੋਂ ਪਹਿਲਾਂ ਵੀ ਲੋਹੀਆਂ ਇਲਾਕਾ, ਮੱਲਾਂਵਾਲਾ ਇਲਾਕੇ ਵਿੱਚ ਰਾਹਤ ਸਮੱਗਰੀ ਦੀਆਂ ਗੱਡੀਆਂ ਭੇਜੀਆਂ ਜਾ ਚੁੱਕੀਆਂ ਹਨ ਤੇ ਹੁਣ ਅਸੀਂ ਲੋਕਾਂ ਦੀ ਲੋੜ ਮੁਤਾਬਿਕ ਉਹਨਾਂ ਦੀ ਜਰੂਰਤ ਦਾ ਸਮਾਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ । ਉਹਨਾਂ ਦੱਸਿਆ ਕਿ ਅੱਜ ਇਹਨਾ ਪਿੰਡਾਂ ਵਿੱਚ ਸਾਡੀਆਂ ਸੰਸਥਾਵਾਂ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਹਰ ਤਰਾਂ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਲੋਕਾਂ ਨੂੰ ਵੰਡੀਆ ਗਈਆਂ ਅਤੇ ਤਰਪਾਲਾਂ, ਮੱਛਰਦਾਨੀਆਂ, ਆਡੋਮਾਸ, ਮੱਛਰ ਭਜਾਊ ਕੁਆਇਲ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਟੁੱਥ ਪੇਸਟ, ਬਰੱਸ਼, ਡਿਟੌਲ, ਆਟਾ, ਬਿਸਕੁਟ, ਰਸ, ਸੁੱਕਾ ਦੁੱਧ, ਮਿਰਚ, ਮਸਾਲੇ, ਨਮਕ, ਪਾਣੀ ਅਤੇ ਕੱਪੜੇ ਆਦਿ ਵੱਡੇ ਗਏ ਹਨ । ਉਹਨਾ ਦੱਸਿਆ ਕਿ ਦਰਿਆ ਦਾ ਪਾਣੀ ਉਤਰ ਜਾਣ ਕਾਰਨ ਹੁਣ ਲੋਕ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਅਸਲ ਲਾਭਪਾਤਰੀਆਂ ਦੀ ਪਹਿਚਾਣ ਹੁਣ ਅਸਾਨੀ ਨਾਲ ਹੋ ਰਹੀ ਹੈ, ਇਸ ਲਈ ਸਾਡੀਆਂ ਸੰਸਥਾਵਾਂ ਵੱਲੋਂ ਇਹ ਮੱਦਦ ਕੀਤੀ ਗਈ ਹੈ ਜੋ ਅਗਲੇ ਦਿਨਾਂ ਵਿੱਚ ਵੀ ਲੋੜ ਮੁਤਾਬਿਕ ਜਾਰੀ ਰਹੇਗੀ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਾਨੀਆਂ ਚਾਹਲ ਬੰਨ ਨੂੰ ਪੂਰਨ ਲਈ ਸੰਤ ਸੀਚੇਵਾ ਜੀ ਦਿਨ ਰਾਤ ਇੱਕ ਕਰ ਰਹੇ ਹਨ ਤੇ ਪੰਜਾਬ ਭਰ ਤੋਂ ਸੰਗਤਾਂ ਉਹਨਾਂ ਦਾ ਸਹਿਯੋਗ ਕਰ ਰਹੀਆਂ ਹਨ, ਇਸ ਲਈ ਲੋਹੀਆਂ ਇਲਾਕੇ ਦੇ ਨੇੜ ਦੀਆਂ ਸੰਸਥਾਵਾਂ ਉਥੇ ਵੱਧ ਤੋਂ ਵੱਧ ਮਿੱਟੀ ਦੀਆਂ ਬੋਰੀਆਂ ਭਰ ਕੇ ਪਹੁੰਚਾਉਣ ਅਤੇ ਰਾਹਤ ਸਮੱਗਰੀ ਵੀ ਲੋੜ ਮੁਤਾਬਿਕ ਹੀ ਭੇਜੀ ਜਾਵੇ ।

ਇਸ ਮੌਕੇ ਸਮਾਜ ਸੇਵੀ ਗੁਰਨਾਮ ਸਿੰਘ ਲਵਲੀ, ਗੁਰਨਾਮ ਸਿੰਘ ਗਾਮਾ, ਮਨਦੀਪ ਸਿੰਘ ਬੇਦੀ, ਸਨਦੀਪ ਸਿੰਘ, ਗੁਰਪ੍ੀਤ ਸਿੰਘ, ਜਸਵਿੰਦਰ ਸਿੰਘ, ਜਗਰੂਪ ਸਿੰਘ, ਗੁਰਜੋਤ ਸਿੰਘ, ਰਣਜੀਤ ਸਿੰਘ, ਮਿੰਟੂ, ਸਰਬੱਤ ਦਾ ਭਲਾ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਮੈਡਮ ਸੁਖਵਿੰਦਰ ਕੌਰ ਝੰਡੇਆਣਾ, ਜਸਵੀਰ ਕੌਰ, ਪਿੰਡ ਕੋਬੋ ਖੁਰਦ ਕੇ ਨੰਬਰਦਾਰ ਰੇਸ਼ਮ ਸਿੰਘ, ਪਿੰਡ ਫਤਿਹਪੁਰ ਭੰਗਵਾ ਦੇ ਸਰਪੰਚ ਅਮਰੀਕ ਸਿੰਘ ਆਦਿ ਹਾਜਰ ਸਨ ।