ਵਿਧਾਇਕ ਕਾਕਾ ਲੋਹਗੜ ਨੇ ਨਵੇਂ ਚੁਣੇ ਬਲਾਕ ਸੰਮਤੀ ਚੇਅਰਪਰਸਨ ਬਲਜੀਤ ਕੌਰ ਚਾਹਲ ਅਤੇ ਵਾਇਸ ਚੇਅਰਮੈਨ ਜੋਗਿੰਦਰ ਸਿੰਘ ਫੌਜੀ ਨੂੰ ਕੀਤਾ ਸਨਮਾਨਿਤ

ਕੋਟ ਈਸੇ ਖਾਂ,29 ਅਗਸਤ (ਜਸ਼ਨ): ਹਲਕਾ ਧਰਮਕੋਟ ਦੇ ਵਿਧਾਇਕ ਸ.ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਹੇਠ ਬਲਾਕ ਸੰਮਤੀ ਕੋਟ ਈਸੇ ਖਾਂ ਲਈ ਬਲਜੀਤ ਕੌਰ ਚਾਹਲ ਪਤਨੀ ਪਿ੍ਰਤਪਾਲ ਸਿੰਘ ਸਰਪੰਚ ਚੀਮਾ ਨੂੰ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਜੋਗਿੰਦਰ ਸਿੰਘ ਫੌਜੀ ਪੰਡੋਰੀ ਅਰਾਈਆਂ ਵਾਇਸ ਚੇਅਰਮੈਨ ਹੋਣਗੇ।

ਇਸ ਮੌਕੇ ਜਿਲਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ ਸੰਗਲਾ ਸਰਪੰਚ ਸੰਗਲਾ,ਚੇਅਰਮੈਨ ਰਵੀ ਧੀਰ,ਚੇਅਰਮੈਨ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕੁਲਵੀਰ ਸਿੰਘ ਲੌਗੀਂਵਿੰਡ,ਸੁਮਿਤ ਕੁਮਾਰ ਬਿੱਟੂ ਮਲਹੋਤਰਾ ਐੱਮ ਸੀ, ਸੁਖਦੇਵ ਸਿੰਘ ਸੰਧੂ,ਪ੍ਰਕਾਸ਼ ਰਾਜਪੂਤ,ਪੀਏ ਅਵਤਾਰ ਸਿੰਘ,ਪੀ ਏ ਸੋਹਣਾ ਖੇਲਾ,ਓਮ ਪ੍ਰਕਾਸ਼ ਪੱਪੀ ਐੱਮ ਸੀ ,ਜਸਵੰਤ ਸਿੰਘ ਕੌਂਸਲਰ,ਪ੍ਰਮੋਦ ਕੁਮਾਰ ਬੱਬੂ ਸ਼ਹਿਰੀ ਪ੍ਰਧਾਨ ਕਾਂਗਰਸ,ਬਲਵੀਰ ਸਿੰਘ ਚੀਮਾ ਰੋਡ,ਮਹਿੰਦਰ ਸਿੰਘ ਰਾਜਪੂਤ,ਕੁਲਬੀਰ ਸਿੰਘ ਮਸੀਤਾਂ ਤੋਂ ਇਲਾਵਾ ਸਮੂਹ ਬਲਾਕ ਸੰਮਤੀ ਮੈਂਬਰ,ਕਾਂਗਰਸੀ ਆਗੂ ਤੇ ਵਰਕਰ ਸਾਹਿਬਾਨ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ।