ਮਾਉਂਟ ਲਿਟਰਾ ਜੀ ਸਕੂਲ ਵਿਚ ਮਹਿਲਾ ਸਮਾਨਤਾ ਦਿਵਸ ਮਨਾਇਆ

ਮੋਗਾ, 26 ਅਗਸਤ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿੱਚ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਮਹਿਲਾ ਜਿੱਥੇ ਮਮਤਾ ਅਤੇ ਪਿਆਰ ਦੀ ਪ੍ਰਤੀਕ ਹੈ ਉੱਥੇ ਭਗਵਾਨ ਦੀ ਵਧੀਆ ਅਤੇ ਸੁੰਦਰ ਰਚਨਾ ਹੈ । ਇਸ ਮੌਕੇ ਸਕੂਲ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ, ਮਾਤਾਵਾਂ ਅਤੇ ਹੋਰਨਾਂ ਮਹਿਲਾਵਾਂ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਣ ਦੀ ਤਾਕੀਦ ਕੀਤੀ। ਉਹਨਾਂ ਕਿਹਾ ਕਿ ਹਰ ਸਾਲ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਸਕੂਲ ਵੱਲੋਂ ਅਜਿਹੇ ਦਿਵਸ ਮਨਾਉਣੇ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ। ਇਸ ਸਮਾਗਮ ਦੌਰਾਨ ਸਤਵੀਂ ਕਲਾਸ ਅਤੇ ਅੱਠਵੀ ਕਲਾਸ ਦੀ ਵਿਦਿਆਰਥਣਾਂ ਨੇ ਮਹਿਲਾਵਾਂ ਦੀ ਸਮਾਨਤਾ ਤੇ ਵਿਚਾਰ ਪੇਸ਼ ਕੀਤੇ। ਵੇਦਿਕਾ ਤੇ ਸਰਜਾਨਾ ਨੇ ਬੱਚਿਆਂ ਨੂੰ ਮਹਿਲਾ ਸਮਾਨਤਾ ਦਿਵਸ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।