ਰੂਰਲ ਐਨ.ਜੀ.ਓ. ਮੋਗਾ ਨੇ ਹੜ ਪੀੜਤਾਂ ਲਈ ਦੋ ਗੱਡੀਆਂ ਰਾਹਤ ਸਮੱਗਰੀ ਭੇਜੀ

ਮੋਗਾ 22 ਅਗਸਤ (ਜਸ਼ਨ):   ਦਰਿਆ ਦੇ ਕਿਨਾਰੇ ਟੁੱਟਣ ਕਾਰਨ ਆਏ ਹੜਾਂ ਵਿੱਚ ਡੁੱਬੇ ਪਿੰਡਾਂ ਦੇ ਲੋਕਾਂ ਦੇ ਦੁੱਖਾਂ ਤਕਲੀਫਾਂ ਅਤੇ ਜਰੂਰਤਾਂ ਨੂੰ ਮਹਿਸੂਸ ਕਰਦਿਆਂ ਮੋਗਾ ਜਿਲੇ ਦੀ ਉਘੀ ਸਮਾਜ ਸੇਵੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਜਿਲੇ ਭਰ ਦੇ ਲੋਕਾਂ ਦੇ ਸਹਿਯੋਗ ਨਾਲ ਅੱਜ ਰਾਹਤ ਸਮੱਗਰੀ ਨਾਲ ਭਰੀਆਂ ਦੋ ਗੱਡੀਆਂ ਹੜ ਪ੍ਭਾਵਿਤ ਪਿੰਡਾਂ ਨੂੰ ਰਵਾਨਾ ਕੀਤੀਆਂ । ਇਹਨਾਂ ਗੱਡੀਆਂ ਨੂੰ ਰੂਰਲ ਐਨ.ਜੀ.ਓ. ਮੋਗਾ ਦੇ ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਵੱਲੋਂ ਪਾਣੀ, ਆਟਾ, ਚਾਵਲ, ਸੁੱਕੀਆਂ ਦਾਲਾਂ, ਰਸ, ਬਰੈਡ ਪੀਸ ਅਤੇ ਕੱਪੜੇ ਆਦਿ ਦਾਨ ਕੀਤੇ ਗਏ ਹਨ ਅਤੇ ਪਿੰਡ ਪੁਰਾਣੇਵਾਲਾ ਦੀ ਸਮੁੱਚੀ ਸੰਗਤ ਵੱਲੋਂ 23000 ਰੁਪਏ, ਚਰਨਜੀਤ ਸ਼ਰਮਾ ਫਿਨਲੈਂਡ ਵਾਲਿਆਂ ਵੱਲੋਂ 11000 ਰੁਪਏ, ਸਿਹਤ ਵਿਭਾਗ ਦੇ ਕਰਮਚਾਰੀ ਗੁਰਚਰਨ ਸਿੰਘ ਦੀਦਾਰੇਵਾਲਾ ਵੱਲੋਂ 10000 ਰੁਪਏ, ਮੈਡੀਕਲ ਪ੍ੈਕਟੀਸ਼ਨਰਜ਼ ਐਸੋਸੀਏਸ਼ਨ ਜਿਲਾ ਮੋਗਾ ਵੱਲੋਂ 5000 ਰੁਪਏ ਅਤੇ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਲਗਭਗ 65000 ਰੁਪਏ ਦੀ ਮਾਲੀ ਸਹਾਇਤਾ ਭੇਜੀ, ਜਿਸ ਨਾਲ 200 ਪੇਟੀਆਂ ਪਾਣੀ, 100 ਟਾਰਚਾਂ, 30 ਡੱਬੇ ਰਸ ਅਤੇ 30 ਡੱਬੇ ਬਿਸਕੁਟ, 500 ਪੀਸ ਆਡੋਮਾਸ, 500 ਪੀਸ ਸੈਰੀਡਰਮ ਕਰੀਮ, 10 ਡੱਬੇ ਐਂਟਾਸਿਡ ਦਵਾਈਆਂ ਅਤੇ 200 ਪੀਸ ਆਈ ਡਰਾਪ ਆਦਿ ਖਰੀਦ ਕੇ ਰਾਹਤ ਸਮੱਗਰੀ ਵਿੱਚ ਭੇਜੇ ਗਏ।  ਇਹ ਰਾਹਤ ਸਮੱਗਰੀ ਐਨ.ਜੀ.ਓ. ਮੈਂਬਰਾਂ ਵੱਲੋਂ ਖੁਦ ਹੜ ਪ੍ਭਾਵਿਤ ਪਿੰਡਾਂ ਵਿੱਚ ਜਾ ਕੇ ਵੰਡੀ ਗਈ । ਉਹਨਾਂ ਦੱਸਿਆ ਕਿ ਆਮ ਲੋਕ ਹੜ ਪ੍ਭਾਵਿਤ ਲੋਕਾਂ ਦੀ ਮੱਦਦ ਲਈ ਖੁੱਲ ਕੇ ਅੱਗੇ ਆਏ ਹਨ ਤੇ ਉਹਨਾਂ ਗੁਰੂ ਸਹਿਬਾਨਾਂ ਵੱਲੋਂ ਦਿੱਤੀ ਗਈ ਸਿੱਖਿਆ ਤੇ ਅਮਲ ਕਰਦਿਆਂ ਪੰਜਾਬੀਆਂ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ, ਜਿਸ ਲਈ ਅਸੀਂ ਰੂਰਲ ਐਨ.ਜੀ.ਓ. ਮੋਗਾ ਵੱਲੋਂ ਸਾਰੇ ਦਾਨੀ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ । ਉਹਨਾਂ ਦੱਸਿਆ ਕਿ ਅੱਜ ਅਸੀਂ ਉਹਨਾਂ ਪਿੰਡਾਂ ਵਿੱਚ ਜਾ ਕੇ ਅਸਲ ਹਾਲਾਤਾਂ ਦਾ ਜਾਇਜਾ ਲਵਾਂਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਉਹਨਾਂ ਲੋਕਾਂ ਦੀ ਲੋੜ ਮੁਤਾਬਿਕ ਸਹਾਇਤਾ ਭੇਜੀ ਜਾਵੇਗੀ । ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਮੈਡੀਕਲ ਪ੍ੈਕਟੀਸ਼ਨਰ ਐਸੋ. ਦੇ ਜਿਲਾ ਚੇਅਰਮੈਨ ਡਾ. ਬਲਦੇਵ ਸਿੰਘ ਧੂੜਕੋਟ, ਡਾ. ਭਗਵੰਤ ਸਿੰਘ ਪੁਰਾਣੇਵਾਲਾ, ਡਾ. ਬਹਾਦਰ ਸਿੰਘ ਡਾਲਾ, ਗੁਰਸੇਵਕ ਸਿੰਘ ਸੰਨਿਆਸੀ, ਰਣਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਬਰਾੜ, ਕੇਵਲ ਕਿ੍ਸ਼ਨ ਨਿਹਾਲਗੜ, ਮਨਦੀਪ ਸਿੰਘ ਰਖਰਾ, ਡਾ. ਕੁਲਦੀਪ ਸਿੰਘ ਲੰਢੇਕੇ, ਇਕਬਾਲ ਸਿੰਘ ਖੋਸਾ, ਗੁਰਨਾਮ ਸਿੰਘ ਨੂਰ ਲੈਬ, ਮੈਡਮ ਸੁਖਵਿੰਦਰ ਕੌਰ, ਜਸਵੀਰ ਕੌਰ ਦਫਤਰ ਇੰਚਾਰਜ਼, ਰਵਨੀਤ ਕੌਰ, ਲਖਵਿੰਦਰ ਰਾਜ ਕੌਰ, ਰਾਜੂ, ਸ਼ਮਸ਼ੇਰ ਸਿੰਘ ਲੰਢੇਕੇ, ਮੰਦਰ ਚੜਿੱਕ, ਬਲਵੀਰ ਕੁਮਾਰ, ਨਿਤਿਸ਼ ਕੁਮਾਰ, ਨਿਰਮਲ ਧੱਲੇਕੇ, ਗੌਰਵ ਕੁਮਾਰ, ਅਨਮੋਲ ਕੁਮਾਰ, ਜਸਵੀਰ ਸਿੰਘ ਸੀਰਾ, ਤਿਲਕ ਰਾਜ ਅਤੇ ਸੁਖਵਿੰਦਰ ਸਿੰਘ ਲੰਢੇਕੇ ਆਦਿ ਹਾਜਰ ਸਨ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ