ਮਾਉਂਟ ਲਿਟਰਾ ਜੀ ਸਕੂਲ ਵਿੱਚ ਸ਼੍ਰੀ ਕਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਮੋਗਾ, 23 ਅਗਸਤ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਸ਼੍ਰੀ ਿਸ਼ਨ ਜਨਮ ਅਸ਼ਟਮੀ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ, ਸਟਾਫ ਤੇ ਬੱਚਿਆ ਨੇ ਸਾਂਝੇ ਤੌਰ ਤੇ ਭਗਵਾਨ ਕਰਿਸ਼ਨ ਦੀ ਤਸਵੀਰ ਅੱਗੇ ਪੂਜਾ ਅਰਚਨਾ ਕਰਕੇ ਕੀਤੀ। ਇਸ ਦੌਰਾਨ ਲੱਡੂ ਗੋਪਾਲ ਨੂੰ ਝੂਲਾ ਝੁਲਾਇਆ ਗਿਆ ਅਤੇ ਇਸ ਉਪਰੰਤ ਬਾਲ ਗੋਪਾਲ ਨੂੰ ਮੱਖਣ-ਮਿਸ਼ਰੀ ਦਾ ਭੋਗ ਲਾਇਆ ਗਿਆ।

ਇਸ ਤੋਂ ਬਾਅਦ ਕਰਿਸ਼ਨ ਜੀ ਦੇ ਵੇਸ਼ਭੂਸ਼ਾ ਵਿੱਚ ਆਏ ਬੱਚਿਆਂ ਨੇ ਦਹੀ ਹਾਂਡੀ ਫੋੜੀ। ਇਸ ਮੌਕੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਬੱਚਿਆਂ ਨੇ ਭਗਵਾਨ ਸ਼੍ਰੀ ਕਰਿਸ਼ਨ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਝਾਂਕੀਆ ਪੇਸ਼ ਕੀਤੀ। ਸਕੂਲ ਵਿੱਚ ਇਕ ਛੋਟੀ ਪੂਜਾ ਆਯੋਜਿਤ ਕੀਤੀ ਗਈ, ਜਿਸ ਵਿੱਚ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਰੇ ਸਟਾਫ ਮੈਂਬਰਾਂ ਨੇ ਰਲ ਕੇ ਸਭ ਲਈ ਖੁਸ਼ੀਆਂ ਖੇੜਿਆਂ ਦੀ ਪ੍ਰਾਥਨਾ ਕੀਤੀ। ਵਿਦਿਆਰਥੀਆਂ ਨੇ ਵੀ ਬਹੁਤ ਉਤਸਾਹ ਦੇ ਨਾਸਲ ਭਗਵਾਨ ਸ਼੍ਰੀ ਕਰਿਸ਼ਨ ਦਾ ਜਨਮ ਦਿਨ ਮਨਾਇਆ। ਇਸ ਮੌਕੇ ਨਟਖਟ ਕਰਿਸ਼ਨਾ ਨੇ ਮਟਕੀ ਦੀ ਰਸਮ ਨੇ ਸਾਰਿਆਂ ਦਾ ਖੂਬ ਮਨੋਰੰਜਨ ਵੀ ਕੀਤਾ। ਟੀਚਰ ਕਿੰਸ਼ੁਲ ਗੋਇਲ ਦੇ ਨਾਲ ਨੌਂਵੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਸੁੰਦਰ-ਸੁੰਦਰ ਭਜਨਾਂ ਦਾ ਗਾਇਨ ਕੀਤਾ ਗਿਆ। ਇਸ ਮੌੇਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਰੇ ਸਟਾਫ ਤੇ ਬੱਚਿਆਂ ਨੂੰ ਸ਼੍ਰੀ ਕਰਿਸ਼ਨ ਜਨਮ ਅਸ਼ਟਮੀ ਦੇ ਵਧਾਈ ਦਿੱਤੀ ।