ਕੱਲ ਰਹੇਗੀ ਛੁੱਟੀ,ਪੰਜਾਬ ਸਰਕਾਰ ਨੇ 23 ਅਗਸਤ ਨੂੰ ਕੀਤੀ ਜਨਮ ਅਸ਼ਟਮੀ ਦੀ ਛੁੱਟੀ

ਚੰਡੀਗੜ੍ਹ, 22 ਅਗਸਤ-(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਸਰਕਾਰ ਦੇ ਹੁਕਮਾਂ ’ਤੇ ਪੰਜਾਬ ਦੇ ਸਮੂਹ ਅਦਾਰਿਆਂ ਵਿਚ 23 ਅਗਸਤ ਨੂੰ ਜਨਮ ਅਸ਼ਟਮੀ ਦੀ ਛੁੱਟੀ ਰਹੇਗੀ । ਇਸੇ ਤਰਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨੋਟਿਫਿਕੇਸ਼ਨ ਮੁਤਾਬਕ ਸਮੂਹ ਪੰਜਾਬ, ਯੂ.ਟੀ ਅਤੇ ਹਰਿਆਣਾ ਦੀਆਂ ਅਦਾਲਤਾਂ ‘ਚ 23 ਅਗਸਤ  ਦਿਨ ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਰਹੇਗੀ ਅਤੇ 24 ਅਗਸਤ ਨੂੰ ਕੰਮਕਾਜੀ ਦਿਨ ਹੋਵੇਗਾ।