ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਨੈਤਿਕ ਸਿੱਖਿਆ ਦਾ ਹੋਇਆ ਇਮਤਿਹਾਨ

ਮੋਗਾ,22 ਅਗਸਤ (ਜਸ਼ਨ): ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ: ਸ: ਪ੍ਰੀਤਮ ਸਿੰਘ ਅਤੇ ਸੁਰਿੰਦਰਮੋਹਨ ਸਿੰਘ ਰਿਟ.ਹੈੱਡਮਾਸਟਰ ਦੀ ਯੋਗ ਅਗਵਾਈ ਅਧੀਨ ਨੈਤਿਕ ਸਿੱਖਿਆ ਦਾ ਲਿਖਤੀ ਇਮਤਿਹਾਨ 20 ਅਗਸਤ ਨੂੰ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਹੋਇਆ,ਜਿਸ ਵਿੱਚ ਕੁੱਲ 227 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ, ਜਿਸ ਵਿੱਚ ਪਹਿਲੇ ਦਰਜੇ ਦੇ 31 ਵਿਦਿਆਰਥੀਆਂ , ਦੂਸਰੇ ਦਰਜੇ ਦੇ 65 ਵਿਦਿਆਰਥੀ ਅਤੇ ਤੀਸਰੇ ਦਰਜੇ ਦੇ 131 ਵਿਦਿਆਰਥੀ ਹਾਜ਼ਰ ਹੋਏ। ਸ:  ਸੁਖਬੀਰ ਸਿੰਘ,ਸ: ਬਲਵਿੰਦਰ ਸਿੰਘ,ਸ: ਕੁਲਦੀਪ ਸਿੰਘ ਨੇ ਲਿਖਤੀ ਇਮਤਿਹਾਨ ਤੋਂ ਬਾਅਦ ਵਿਦਿਆਰਥੀਆਂ ਨਾਲ ਗੁਰਬਾਣੀ ਨਾਲ ਸਬੰਧਿਤ ਸਵਾਲ-ਜਵਾਬ ਕੀਤੇ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਜਵਾਬ ਦਿੱਤਾ। ਉਹਨਾਂ ਕਿਹਾ ਕਿ ਪਾਠ ਦਾ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵ ਹੈ ਅਤੇ ਪਾਠ ਤੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ । ਇਹਨਾਂ ਇਮਤਿਹਾਨਾਂ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਉਹਨਾਂ ਨੂੰ ਧਰਮ ਅਤੇ ਇਤਹਾਸ ਨਾਲ ਜੋੜਨਾ ਹੈ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਐੱਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਆਏ ਹੋਏ ਮੈਬਰਾਂ ਦਾ ਦਿਲੋ ਧੰਨਵਾਦ ਕੀਤਾ ਅਤੇ  ਬੱਚਿਆਂ ਨੂੰ ਦੱਸਿਆ ਕਿ ਉਹ ਹਮੇਸ਼ਾ ਚੰਗੇ ਵਿਸ਼ਿਆ ਦੀ ਚੋਣ ਕਰਨ ਤਾਂ ਕਿ ਉਹ ਆਪਣੀ ਬਿਹਤਰ ਜਿੰਦਗੀ ਬਤੀਤ ਕਰਨ ਅਤੇ ਵਿਚਾਰਵਾਨ ਹੋਣ ।ਉਨ੍ਹਾਂ ਨੇ ਦੱਸਿਆ  ਕਿ ਹਿੰਮਤ ਅਤੇ ਦਿ੍ਰੜ ਨਿਸਚੈ ਨਾਲ ਹਰ ਸੁਪਨਾ ਸੱਚ ਹੋ ਸਕਦਾ ਹੈ । ਜਿੰਦਗੀ ਵਿੱਚ ਅੱਗੇ ਵੱਧਣ ਲਈ ਸਾਨੂੰ ਕੀ, ਕਿਵੇਂ ਅਤੇ ਕਿੳੇੁ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ,ਹਿੰਮਤ ,ਸਿਦਕ ਅਤੇ ਭਰੋਸਾ ਕਮਾਉਣਾ ਚਾਹੀਦਾ ਹੈ ਵਿਦਿਆਰਥੀਆਂ ਨੇ ਦੱਸਿਆ ਕਿ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ।