ਸਵਰਗਵਾਸੀ ਸ੍ਰੀਮਤੀ ਪਰਮਜੀਤ ਕੌਰ ਸਿੱਧੂ ਦੀ ਯਾਦ ‘ਚ ਸਿੱਧੂ ਪਰਿਵਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ‘ਚ ਇਨਵਰਟਰ ਬੈਟਰਾ ਕੀਤਾ ਦਾਨ

ਮੋਗਾ, 22 ਅਗਸਤ (ਜਸ਼ਨ): ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਹੌਲੀ ਹੌਲੀ ਬਦਲਣੀ ਸ਼ੁਰੂ ਹੋ ਗਈ ਏ ਅਤੇ ਇਸ ਵਾਰ ਪ੍ਰਾਇਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆਉਣ ਦਾ ਕਾਰਨ ਵੀ ਇਹੀ ਹੈ ਕਿ ਸਰਕਾਰਾਂ ਦੇ ਨਾਲ ਸਮਾਜ ਸੇਵੀਆਂ ਵੱਲੋਂ ਸਮੇਂ ਸਮੇਂ ’ਤੇ ਜ਼ਰੂਰਤ ਅਨੁਸਾਰ ਸਕੂੁਲਾਂ ਨੂੰ ਲੋੜ ਅਨੁਸਾਰ ਸਾਜੋ ਸਮਾਨ ਦਿੱਤਾ ਜਾਂਦਾ ਹੈ ਜਿਸ ਨਾਲ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਸਕੂਲਾਂ ਵਿਚ ਪੜ੍ਹਾਈ ਲਈ ਸਾਜ਼ਗਾਰ ਮਾਹੌਲ ਮਿਲ ਰਿਹਾ ਹੈ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਮੋਗਾ ਵਿਖੇ ਸਮਾਜ ਸੇਵੀ ਸਿੱਧੂ ਪਰਿਵਾਰ ਨੇ ਪਹੁੰਚ ਕੇ ਸਵਰਗਵਾਸੀ ਸ੍ਰੀਮਤੀ ਪਰਮਜੀਤ ਕੌਰ ਸਿੱਧੂ ਦੀ ਯਾਦ ਵਿੱਚ ਇਨਵਰਟਰ ਬੈਟਰਾ ਦਾਨ ਕੀਤਾ। ਇਸ ਮੌਕੇ ਕਰਨਲ ਸ੍ਰੀ ਮਹਿੰਦਰ ਸਿੰਘ ਸਿੱਧੂ, ਸ੍ਰੀ ਦਿਲਬਾਗ ਸਿੰਘ ਸਿੱਧੂ ਅਤੇ ਸ੍ਰੀਮਤੀ ਰਮਨਦੀਪ ਕੌਰ ਨੇ ਆਖਿਆ ਕਿ ਉਹ ਪੰਜਾਬ ਦੇ ਸਾਰੇ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਆਪਣਿਆਂ ਦੀ ਯਾਦ ਵਿਚ ਜੇਕਰ ਕੋਈ ਪੁੰਨ ਦਾ ਕੰਮ ਕਰਨਾ ਚਾਹੁੰਦੇ ਹਨ ਤਾਂ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਅਪਣਾ ਕੇ ਉਹਨਾਂ ਨੂੰ ਸਿੱਖਿਅਤ ਕਰਨ ਤਾਂ ਕਿ ਉਹ ਸਿੱਖਿਅਤ ਹੋ ਕੇ ਸੂਬੇ ਦਾ ਨਾਮ ਰੌਸ਼ਨ ਕਰਨ । ਉਹਨਾਂ  ਵਿਦਿਆਰਥੀਆਂ ਨੂੰ ਅਪੀਲ ਕੀਤੀ ਉਹ ਮਨ ਲਗਾ ਕੇ ਪੜ੍ਹਨ ਤੇ ਸਕੂਲ ਦਾ ਅਤੇ ਪਿੰਡ ਚੰਦਪੁਰਾਣਾ ਦਾ ਨਾਮ ਰੌਸ਼ਨ ਕਰਨ । ਇਸ ਮੌਕੇ ਪਿ੍ਰੰਸੀਪਲ ਅਵਤਾਰ ਸਿੰਘ ਕਰੀਰ ਅਤੇ ਸਮੂਹ ਸਕੂਲ ਸਟਾਫ ਵੱਲੋਂ ਕਰਨਲ ਮਹਿੰਦਰ ਸਿੰਘ ਜੀ ਨੂੰ ਸਨਮਾਨ ਪੱਤਰ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਇਸ  ਮੌਕੇ  ਹਰਦੀਪ ਸਿੰਘ, ਹਰਸਿਮਰਨਪਾਲ ਕੌਰ, ਸੁਖਦੀਪ ਕੌਰ, ਮਦਨ ਲਾਲ, ਜਗਦੀਸ਼ ਸਿੰਘ, ਬਲਵਿੰਦਰ ਪਾਲ,ਬਲਜਿੰਦਰ ਸਿੰਘ, ਅਜੈ ਕੁਮਾਰ, ਰਾਜਿੰਦਰ ਸਿੰਘ, ਜਗਜੀਤ ਸਿੰਘ, ਸੁਖਦਰਸ਼ਨ ਸਿੰਘ, ਕਿਰਨਦੀਪ ਕੌਰ, ਮੋਨਿਕਾ ਚੋਪੜਾ, ਮਾਲਤੀ, ਹਰਨੇਕ ਸਿੰਘ ਬਾਰੇ ਵਾਲਾ, ਹਰਬੰਸ ਸਿੰਘ ਸਰਪੰਚ, ਇਕਬਾਲ ਸਿੰਘ ਐਸ ਐਮ ਸੀ ਚੇਅਰਮੈਨ, ਨਛੱਤਰ ਸਿੰਘ ਮੈਂਬਰ,  ਨਿਰਮਲ ਸਿੰਘ ਡੇਅਰੀ ਵਾਲੇ, ਪਿ੍ਰਤਪਾਲ ਸਿੰਘ ਆਦਿ ਸ਼ਾਮਿਲ ਸਨ।