ਗੋਲਡਨ ਟਰੈਵਲ ਅਡਵਾਈਜ਼ਰ ਸੰਸਥਾ ਸਫਲਤਾਪੂਰਵਕ ਲਗਵਾ ਰਹੀ ਕੈਨੇਡਾ ਦੇ ਹਰ ਤਰਾਂ ਦੇ ਵੀਜ਼ੇ

 

ਮੋਗਾ,22 ਅਗਸਤ(ਜਸ਼ਨ) ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਸਥਿਤ ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਅਡਵਾਈਜ਼ਰ ਪਿਛਲੇ 29 ਸਾਲਾਂ ਤੋਂ ਇੰਮੀਗਰੇਸ਼ਨ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਅ ਰਹੀ ਹੈ ਅਤੇ ਵਧੇਰੇ ਲੋਕਾਂ ਦੇ ਭਵਿੱਖ ਸੰਵਾਰ ਚੁੱਕੀ ਹੈ। ਸੰਸਥਾ  ਦੇ ਐਮ.ਡੀ ਸ਼ੁਬਾਸ਼ ਪਲਤਾ ਨੇ ਦੱਸਿਆ ਕਿ ਉਹਨਾਂ ਦੇ ਮਿਹਨਤੀ ਸਟਾਫ਼ ਸਦਕਾ ਇਸ ਵਾਰ ਮੋਹਨ ਸਿੰਘ ਖੋਸਾ ਵਾਸੀ ਝੰਡਿਆਣਾ ਗਰਬੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਗਿਆ ਹੈ। ਉਹਨਾਂ ਮੋਹਨ ਸਿੰਘ ਖੋਸਾ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਐਮ.ਡੀ ਸ਼ੁਬਾਸ਼ ਪਲਤਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਓਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਹਿਲ ਦੇ ਕੇ ਵੀਜ਼ਾ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਵੀ ਕਿਸੇ ਵੀ ਦੇਸ਼ ਸੰਬੰਧੀ ਜਾਣਕਾਰੀ ਲੈਣਾ ਚਾਉਂਦਾ ਹੈ ਤਾ ਉਹ ਸੰਸਥਾ ਵਿਖੇ ਆ ਕੇ ਮਿਲ ਸਕਦਾ ਹੈ। ਇਸ ਦੌਰਾਨ ਮੋਹਨ ਸਿੰਘ ਖੋਸਾ ਨੇ ਵੀਜ਼ਾ ਲੈਣ ਉਪਰੰਤ ਐਮ.ਡੀ ਸ਼ੁਬਾਸ਼ ਪਲਤਾ ਅਤੇ ਸਟਾਫ਼ ਦਾ ਧੰਨਵਾਦ ਕੀਤਾ।