ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੇਮਕੁੰਟ ਸਕੂਲ ਦੇ ਵਿਦਿਆਰਥੀਆ ਨੇ ਕੀਤਾ ਸ਼ਬਦ ਗਾਇਨ

ਕੋਟਈਸੇ ਖਾਂ,19 ਅਗਸਤ (ਜਸ਼ਨ):ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਵੱਲੋਂ “ਦੂਰ ਨਾਹੀ ਮੇਰੋ ਪ੍ਰਭ ਪਿਆਰਾ” ਸ਼ਬਦ ਗਾਇਨ ਕੀਤਾ ਗਿਆ ।ਵਿਦਿਆਰਥੀਆਂ ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਸ਼ਬਦ ਗਾਇਨ ਕੀਤਾ ਜਿਸ ਨੰੁੂ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਧਿਆਨਪੂਰਵਕ ਅਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਅਤੇ ਸੁਣਿਆ । ਇਸ ਸਮੇਂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਗੁਰੂੁ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਨੇ ਗੁਰੂੁ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ । ਇਸ ਸਮੇਂ ਮੈਡਮ ਗੁਰਸ਼ਰਨ ਕੌਰ,ਦਵਿੰਦਰ ਕੌਰ, ਹਰਵਿੰਦਰ ਕੌਰ,ਪ੍ਰਵੀਨ ਕੌਰ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸੀ।