ਮਾਉਟ ਲਿਟਰਾ ਜੀ ਸਕੂਲ ਵਿੱਚ‘‘ ਵਿਸ਼ਵ ਮਨੁੱਖਤਾਵਾਦੀ ਦਿਵਸ ’’ ਮਨਾਇਆ

ਮੋਗਾ, 19 ਅਗਸਤ (ਜਸ਼ਨ):  ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿੱਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ  ‘‘ ਵਿਸ਼ਵ ਮਨੁੱਖਤਾਵਾਦੀ ਦਿਵਸ ’’    ਮਨਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਵਿਸ਼ਵ ਮਨੁੱਖਤਾਵਾਦੀ ਦਿਵਸ ਉਸ ਭਾਵਨਾ ਨੂੰ ਮਨਾਉਣ ਦਾ ਇਕ ਮੌਕਾ ਹੈ ਜੋ ਵਿਸ਼ਵ ਭਰ ਵਿੱਚ ਮਨੁੱਖੀ ਕਾਰਜ਼ਾਂ ਲਈ ਪ੍ਰੇਰਿਤ ਕਰਦਾ ਹੈ। ਇਸ਼ ਸਮੇਂ ਐਨ.ਜੀ.ਓ. ਵੱਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਨ.ਡੀ.ਓ. ਦੇ ਮੈਂਬਰਾਂ ਨੇ ਕਿਹਾ ਕਿ ਮੋਗਾ ਵਿੱਚ ਗੈਰ ਸਰਕਾਰੀ ਸੰਗਠਨ ਉਹ ਚੱਲਾ ਰਹੇ ਹਨ, ਗੈਰ ਸਰਕਾਰੀ ਸਮੂਹ ਕੋਈ ਵੀ ਗੈਰ ਲਾਭਕਾਰੀ ਸਵੈਛਿਕ ਨਾਗਰਿਕ ਸਮੂਹ ਨਹੀਂ ਹਨ, ਜੋ ਮੋਗਾ ਵਿੱਚ ਸਥਾਨਕ ਪੱਧਰ ਤੇ ਆਯੋਜਿਤ ਕੀਤਾ ਜਾਂਦਾ ਹੈ। ਉਹ ਸਮਾਜ ਦੇ ਬਜੁਰਗਾਂ, ਬੇਘਰ ਲੋਕਾਂ, ਵਿਕਲਾਂਗਾਂ, ਲੋੜਵੰਦਾਂ ਨੂੰ ਆਪਣੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਹ ਮੁਫਤ ਸਿੱਖਿਆ, ਆਪਦਾਵਾਂ ਦੇ ਸ਼ਿਕਾਰ, ਗਰੀਬਾਂ ਨੂੰ ਸੁਵਿਧਾ ਪ੍ਰਦਾਨ ਕਰ ਰਹੇ ਹਨ, ਜੋ ਖਰਚ ਨਹੀਂ ਕਰ ਸਕਦੇ ਹਨ। ਉਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਯਤਨ ਕਰ ਰਹੇ ਹਨ। ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਅਸੀ ਇਸ ਧਰਤੀ ਤੇ ਇਕ ਇਸਾਨ ਹੋਣ ਦੇ ਨਾਤੇ ਆਉਦੇ ਹਨ, ਇਸ ਲਈ ਸਾਡੇ ਲਈ ਮਨੁੱਖਤਾ ਸਾਡੀ ਮੁੱਢਲੀ ਫਰਜ਼ ਹੈ। ਅਸੀਂ ਜਾਤੀ, ਧਰਮ, ਭਾਸ਼ਾ ਅਤੇ ਖੇਤਰੀ ਖੇਤਰਾਂ ਦੀ ਰੂੜੀਵਾਦੀ ਨੂੰ ਤੋੜਾਂਗੇ ਅਤੇ ਭਾਰਤੀ ਹੋਣ ਦਾ ਗਰਵ ਮਹਿਸੂਸ ਕਰਾਂਗੇ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ