ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫਹਿਰਾਇਆ ਵੱਖ ਵੱਖ ਥਾਵਾਂ ਤੇ ਤਿਰੰਗਾ

ਲੁਧਿਆਣਾ, 16 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਤਿਰੰਗਾ ਫਹਿਰਾਇਆ ਅਤੇ ਸਮੂਹ ਦੇਸ਼ ਵਾਸੀਆਂ ਨੂੰ ਆਜਾਦੀ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਵਲੋਂ ਵੀ ਵਿਧਾਨ ਸਭਾ ਹਲਕਾ ਦੱਖਣੀ ਦੇ ਗਿਆਸਪੁਰਾ ਨੇ ਤਿਰੰਗਾ ਫਹਿਰਾਇਆ ਗਿਆ। ਗੋਲ ਪਾਰਕ, ਰੱਖ ਬਾਗ, ਸਿਵਲ ਲਾਇਨ ਵਿੱਖੇ ਆਜਾਦੀ ਦਿਵਸ ਮੌਕੇ ਯੋਗ ਸ਼ਿਵਰ ਲਗਾਇਆ ਗਿਆ। ਜਿਸ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਸ਼ਿਰਕਤ ਕੀਤੀ ਅਤੇ ਆਜਾਦੀ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਵਿਧਾਇਕ ਬੈਂਸ ਨੇ ਯੋਗ ਕਰਨ ਦੇ ਨਾਲ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰੋਜਾਨਾ ਯੋਗ ਕਰਨ ਤਾਂ ਜੋ ਉਨਾਂ ਦਾ ਸ਼ਰੀਰ ਰਿਸ਼ਟ ਪੁਸ਼ਟ ਰਹਿ ਸਕੇ ਅਤੇ ਉਹ ਦੇਸ਼ ਦੀ ਤਰੱਕੀ ਵਿੱਚ ਵਧੀਆ ਯੋਗਦਾਨ ਪਾ ਸਕਣ। ਇਸ ਮੌਕੇ ਤੇ ਓਮ ਪਾਲ ਥਾਪਰ, ਰਣਧੀਰ ਸਿੰਘ ਸਿਵਿਆ, ਜੱਥੇਦਾਰ ਅਰਜੁਨ ਸਿੰਘ ਚੀਮਾ, ਸੁਖਵੀਰ ਸਿੰਘ ਕਾਲਾ ਕੌਂਸਲਰ, ਰਾਜਿੰਦਰ ਪਾਲ ਸਿੰਘ ਡਿੰਪੀ ਤੇ ਹੋਰ ਸ਼ਾਮਲ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ