ਤੀਆਂ ਦੇ ਤਿਉਹਾਰ ਨੇ ਪੰਜਾਬ ਦੀਆਂ ਖੁਸ਼ੀਆਂ ਵਾਪਿਸ ਲਿਆਂਦੀਆਂ-ਸੁਖਜੀਤ ਸਿੰਘ ਕਾਕਾ ਝੰਡੇਆਣਾ

Tags: 

ਮੋਗਾ,13 ਅਗਸਤ (ਜਸ਼ਨ) ਤਿੰਨ ਦਹਾਕਿਆਂ ਤੋਂ ਬਾਅਦ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦੀ ਮੁੜ ਵਾਪਸੀ ਤੋਂ ਬਾਅਦ ਪੰਜਾਬ ਦੀਆ ਰੁੱਸ ਚੁੱਕੀਆਂ ਵਾਪਿਸ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਨਸ਼ਿਆਂ ਕਾਰਨ ਪੰਜਾਬ ਦੇ ਨਿੱਤ ਮਰ ਰਹੇ ਗੱਭਰੂਆਂ ਦੇ ਸੱਥਰ ਵਿਛਣੇ ਬੰਦ ਹੋ ਜਾਣ ਅਤੇ ਪੰਜਾਬ ਵਿੱਚ ਰੁਜਗਾਰ ਦੇ ਚੰਗੇ ਸਾਧਨ ਉਪਲੱਬਧ ਹੋ ਜਾਣ ਤੇ ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਦਾ ਪਰਵਾਸ ਘੱਟ ਜਾਵੇ ਤਾਂ ਇਹਨਾਂ ਖੁਸ਼ੀਆਂ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ ।  ਮੇਰੇ ਖਿਆਲ ਮੁਤਾਬਕ ਪੰਜਾਬ ਦੀਆਂ ਮੁਟਿਆਰਾਂ ਤੇ ਔਰਤਾਂ ਇਹਨਾਂ ਦੋਨਾਂ ਸਮੱਸਿਆਵਾਂ ਦੇ ਹੱਲ ਦਾ ਨਿਸਚਾ ਕਰ ਲੈਣ ਤਾਂ ਇਹਨਾਂ ਖੁਸ਼ੀਆਂ ਨੂੰ ਵੀ ਵਾਪਸ ਆਉਂਦਿਆਂ ਦੇਰ ਨਹੀਂ ਲੱਗੇਗੀ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਮਾਜ ਸੇਵੀ ਸੁਖਜੀਤ ਸਿੰਘ ਕਾਕਾ ਝੰਡੇਆਣਾ ਨੇ ਸਰਬ ਸਾਂਝੀ ਵੈਲਫੇਅਰ ਕਲੱਬ ਚੁਗਾਵਾਂ ਵੱਲੋਂ ਪਿੰਡ ਚੁਗਾਵਾਂ ਵਿੱਚ ਤੀਆਂ ਦੇ ਸਮਾਪਤੀ ਪ੍ੋਗਰਾਮ ਦਾ ਉਦਘਾਟਨ ਕਰਨ ਮੌਕੇ ਕੀਤਾ । ਇਸ ਸਮਾਗਮ ਵਿੱਚ ਪਿੰਡ ਅਤੇ ਇਲਾਕੇ ਦੀਆਂ ਕੁੜੀਆਂ ਅਤੇ ਔਰਤਾਂ ਨੇ ਖੂਬ ਰੌਣਕਾਂ ਲਗਾਈਆਂ ਅਤੇ ਨੱਚ, ਟੱਪ, ਗਾ ਕੇ ਖੂਬ ਮਨੋਰੰਜਨ ਕੀਤਾ । ਕਲੱਬ ਵੱਲੋਂ ਇਸ ਮੌਕੇ ਪੀਂਘਾਂ, ਬੱਚਿਆਂ ਦੇ ਖੇਡਣ ਲਈ ਚੰਡੋਲ ਆਦਿ ਦਾ ਪ੍ਬੰਧ ਕੀਤਾ ਗਿਆ ਅਤੇ ਪੁਰਾਤਨ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਪ੍ਦਰਸ਼ਨੀ ਵੀ ਲਗਾਈ ਗਈ । ਇਸ ਮੌਕੇ ਸੁਖਜੀਤ ਸਿੰਘ ਕਾਕਾ ਝੰਡੇਆਣਾ ਦੀ ਪਤਨੀ ਸਰਬਜੀਤ ਕੌਰ ਅਤੇ ਕਿਰਨਜੀਤ ਕੌਰ ਚੁਗਾਵਾਂ ਨੇ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਔਰਤਾਂ ਆਪਣੇ ਪੇਕਿਆਂ ਅਤੇ ਸਹੇਲੀਆਂ ਨੂੰ ਮਿਲਣ ਦੀ ਤਾਂਘ ਵਿੱਚ ਸਾਉਣ ਮਹੀਨੇ ਦਾ ਬੇਸਬਰੀ ਨਾਲ ਇੰਤਜਾਰ ਕਰਦੀਆਂ ਸਨ ਤੇ ਇਸ ਇੱਕ ਮਹੀਨੇ ਵਿੱਚ ਆਪਣੇ ਆਪ ਨੂੰ ਤਰੋਤਾਜ਼ਾ ਕਰਕੇ ਫਿਰ ਇੱਕ ਸਾਲ ਲਈ ਉਰਜਾ ਇਕੱਠੀ ਕਰਕੇ ਆਪਣੇ ਘਰੇਲੂ ਕੰਮਾਂ ਅਤੇ ਕਬੀਲਦਾਰੀਆਂ ਵਿੱਚ ਵਿਅਸਤ ਹੋ ਜਾਂਦੀਆਂ ਸਨ । ਕਲੱਬ ਪ੍ਧਾਨ ਸੁਖਵਿੰਦਰ ਸਿੰਘ ਨੇ ਇਸ ਸਮਾਪਤੀ ਸਮਾਗਮ ਵਿੱਚ ਪਹੁੰਚੀਆਂ ਇਲਾਕੇ ਭਰ ਦੀਆਂ ਸਨਮਾਨਯੋਗ ਸਖਸ਼ੀਅਤਾਂ, ਲੜਕੀਆਂ ਅਤੇ ਔਰਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਕੀਤੀ ਗਈ ਇਸ ਪਹਿਲ ਦੀ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੇ ਪ੍ਸੰਸ਼ਾ ਕਰਕੇ ਸਾਡੀ ਹੌਸਲਾ ਅਫ਼ਜਾਈ ਕੀਤੀ ਹੈ, ਇਸ ਲਈ ਕਲੱਬ ਵੱਲੋਂ ਹਰ ਸਾਲ ਤੀਆਂ ਦਾ ਪ੍ੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸਮਾਜ ਸੇਵੀ ਹਰਜਿੰਦਰ ਸਿੰਘ ਚੁਗਾਵਾਂ ਨੇ ਕਾਕਾ ਝੰਡੇਆਣਾ ਨੂੰ ਜੀ ਆਇਆਂ ਆਖਦਿਆਂ ਸਫਲ ਪ੍ੋਗਰਾਮ ਦੇ ਆਯੋਜਨ ਲਈ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ, ਹਰਭਜਨ ਸਿੰਘ ਬਹੋਨਾ, ਜਸਵੰਤ ਸਿੰਘ, ਗੁਰਕੰਵਲਪ੍ੀਤ ਸਿੰਘ, ਜਸਵੀਰ ਸਿੰਘ, ਹਰਪ੍ੀਤ ਸਿੰਘ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ, ਰਵਿੰਦਰ ਸਿੰਘ, ਦਵਿੰਦਰ ਸਿੰਘ, ਮੰਗਲ ਸਿੰਘ, ਚਮਕੌਰ ਸਿੰਘ, ਸਰਬਜੀਤ ਕੌਰ ਝੰਡੇਆਣਾ, ਰਾਜਵਿੰਦਰ ਕੌਰ, ਕਿਰਨਦੀਪ ਕੌਰ, ਪੰਚ ਸਿਮਰਨਜੀਤ ਜੀਤ ਕੌਰ, ਕਮਲਜੀਤ ਕੌਰ, ਪਲਵਿੰਦਰ ਕੌਰ, ਹਰਜੀਤ ਕੌਰ, ਬਲਰੂਪ ਕੌਰ, ਹਰਵਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ ਆਦਿ ਤੋਂ ਇਲਾਵਾ ਇਲਾਕੇ ਭਰ ਦੇ ਪਤਵੰਤੇ, ਲੜਕੀਆਂ, ਬੱਚੇ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ ।