ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਭੈਣ ਦਵਿੰਦਰ ਕੌਰ ਬਬਲੀ ਨੇ ਭਰਾ ਦੇ ਆਦਮ ਕੱਦ ਬੁੱਤ ਦੇ ਗੁੱਟ ਤੇ ਸਜਾਈ ਰੱਖੜੀ

ਮੋਗਾ, 13 ਅਗਸਤ (ਜਸ਼ਨ): ਮੋਗਾ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਜੋ ਕਿ 2001 ਵਿੱਚ ਜੰਮੂ ਕਸ਼ਮੀਰ ਦੇ ਉਧਮਪੁਰ ਜਿਲੇ ਵਿੱਚ ਦੁਸ਼ਮਣਾ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ, ਉਨਾਂ ਦੇ ਆਦਮ ਕੱਦ ਬੁੱਤ ਤੇ ਸ਼ਹੀਦ ਦੀ ਭੈਣ ਦਵਿੰਦਰ ਕੌਰ ਬਬਲੀ ਨੇ ਰੱਖੜੀ ਬੰਨੀ। ਇਸ ਮੌਕੇ ਤੇ ਮਨਜੀਤ ਕੁੱਸਾ, ਸ਼ਹੀਦ ਦਾ ਬੇਟਾ ਮਨਪ੍ਰੀਤ ਸਿੰਘ, ਨੂੰਹ ਕਿਰਨਪ੍ਰੀਤ ਕੌਰ ਅਤੇ ਪੋਤਾ ਅਵਨਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਤੇ ਦਵਿੰਦਰ ਕੌਰ ਬਬਲੀ ਨੇ ਕਿਹਾ ਕਿ ਉਸ ਦੇ ਭਰਾ ਨੇ ਦੇਸ਼ ਦੀ ਖ਼ਾਤਰ ਕੁਰਬਾਨੀ ਦਿੱਤੀ ਹੈ ਅਤੇ ਉਨਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ, ਕਿ ਉਨਾਂ ਦੇ ਭਰਾ ਨੇ ਉਨਾਂ ਦੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਉਹ ਹਰ ਸਾਲ ਆਪਣੇ ਭਰਾ ਦੇ ਆਦਮ ਕੱਦ ਬੁੱਤ ਤੇ ਰੱਖੜੀ ਬੰਨ ਕੇ ਦੇਸ਼ ਦੀ ਖ਼ਾਤਰ ਕੁਰਬਾਨੀ ਦੇਣ ਵਾਲੇ ਹਰ ਭਰਾ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ।