ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ,ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ-ਮੀਨਜ਼ ਦੀਆਂ ਆਨਲਾਈਨ ਦਰਖਾਸਤਾਂ ਪੋਰਟਲ ‘ਤੇ ਦਰਜ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਸਮਾਂ ਸਾਰਣੀ ਜਾਰੀ

ਮੋਗਾ 13 ਅਗਸਤ:(ਜਸ਼ਨ): ਸ਼੍ਰੀ ਸੰਦੀਪ ਹੰਸ, ਡਿਪਟੀ ਕਮਿਸ਼ਨਰ, ਮੋਗਾ ਵੱਲੋ ਦੱਸਿਆ ਗਿਆ ਕਿ ਵਿਦਿਅਕ ਸ਼ੈਸ਼ਨ 2019-20 ਦੌਰਾਨ 100 ਫੀਸਦੀ ਕੇਂਦਰੀ ਪ੍ਰਾਯੋਜਿਤ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ-ਮੀਨਜ਼ ਦੀਆਂ ਆਨਲਾਈਨ ਦਰਖਾਸਤਾਂ ਪੋਰਟਲ ਤੇ ਦਰਜ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਨਵੇਂ ਅਤੇ ਰੀਨਿਊਵਲ ਵਿਦਿਆਰਥੀਆਂ ਦੁਆਰਾ ਆਨਲਾਈਨ ਦਰਖਾਸਤਾਂ 15 ਅਕਤੂਬਰ 2019 ਤੱਕ ਦਰਜ ਕੀਤੀਆਂ ਜਾ ਸਕਦੀਆਂ ਹਨ। ਪੋਸਟ ਮੈਟਿ੍ਰਕ ਸਕਾਲਰਸ਼ਿਪ/ਮੈਰਿਟ ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਮਿਤੀ 31 ਅਕਤੂਬਰ 2019 ਤੱਕ ਆਨਲਾਈਨ ਦਰਖਾਸਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਵੱਲੋ ਜ਼ਿਲੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਸਬੰਧਤ ਸਕੀਮ ਤਹਿਤ ਨਿਸਚਿਤ ਸਮੇਂ ਵਿਚ ਅਪਲਾਈ ਕਰਨ ਅਤੇ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣ। ਉਨਾਂ ਵੱਲੋ ਜ਼ਿਲਾ ਮੋਗਾ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਸੰਸਥਾਵਾਂ ਅਧੀਨ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮਾਂ ਸਬੰਧੀ ਜਾਣੂੰ ਕਰਵਾਉਣ ਅਤੇ ਅਪਲਾਈ ਕਰਨ ਲਈ ਪ੍ਰੇਰਿਤ ਕਰਨ ।ਇਸ ਮੌਕੇ ਸ਼੍ਰੀ ਹਰਪਾਲ ਸਿੰਘ ਗਿੱਲ ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮੋਗਾ ਵੱਲੋ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਅਪਲਾਈ ਕਰਨ ਲਈ ਆਮਦਨ ਸੀਮਾ ਇਕ ਲੱਖ ਰੁਪੈ, ਅਲਤਬਸਪੋਸਟ-ਮੈਟਿ੍ਰਕ ਸਕਾਾਲਰਸ਼ਿਪ ਸਕੀਮ ਤਹਿਤ ਦੋ ਲੱਖ ਰੁਪੈ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਢਾਈ ਲੱਖ ਰੁਪੈ ਨਿਰਧਾਰਿਤ ਕੀਤੀ ਗਈ ਹੈ। ਇਹਨਾਂ ਸਕੀਮਾਂ ਦਾ ਲਾਭ ਪਰਿਵਾਰ ਦੇ ਦੋ ਬੱਚਿਆਂ ਤੱਕ ਲਿਆ ਜਾ ਸਕਦਾ ਹੈ। ਵਿਦਿਆਰਥੀ ਵੱਲੋਂ ਪਿਛਲੀ ਪਾਸ ਕੀਤੀ ਗਈ ਪ੍ਰੀਖਿਆ ਵਿਚੋਂ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ। ਵਿਦਿਅਕ ਸੰਸਥਾਵਾਂ ਆਪਣੇ ਆਪ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਮਿਤੀ 25 ਅਗਸਤ 2019 ਤੱਕ ਰਜਿਸਟਰਡ ਕਰਵਾਉਣ ਅਤੇ ਸੰਸਥਾ ਦਾ ਨੋਡਲ ਅਫਸਰ ਨਿਯੁਕਤ ਕਰਨਾ ਯਕੀਨੀ ਬਣਾਉਣ। ਵਿਦਿਅਕ ਸੰਸਥਾਵਾਂ ਨੂੰ ਨੈਸ਼ਨਲ ਸਕਾਲਰਸਿਪ ਸਕੀਮ ਪੋਰਟਲ ਤੇ ਰਜਿਸਟਰਡ ਹੋਣ ਲਈ ‘ਇੰਸਟੀਚਿਊਟ ਨੋਡਲ ਅਫਸਰ ਰਜਿਸਟਰੇਸ਼ਨ ਫਾਰਮ‘ ਨਿਰਧਾਰਿਤ ਕੀਤਾ ਗਿਆ ਹੈ, ਜੋ ਪੋਰਟਲ ਤੇ ਸੰਸਥਾ ਦੇ ਲਾਗਇਨ ਕਰਨ ਤੇ ਆਨਲਾਈਨ ਭਰਿਆ ਜਾਵੇਗਾ। ਸਕੂਲੀ ਸੰਸਥਾਵਾਂ ਵੱਲੋ ਇਸ ਫਾਰਮ ਨੂੰ ਭਰਨ ਉਪਰੰਤ ਨੋਡਲ ਅਫਸਰ ਦੀ ਫੋਟੋ ਅਤੇ ਪਹਿਚਾਣ ਪੱਤਰ ਸਮੇਤ ਤਸਦੀਕ ਫਾਰਮ ਨਿੱਜੀ ਪੱਧਰ ਤੇ ਜ਼ਿਲਾ ਸਿੱਖਿਆ ਅਫਸਰ (ਐਲ:ਸਿ/ਸੈ:ਸਿ) ਨੂੰ ਜਮਾਂ ਕਰਵਾਏ ਜਾਣਗੇ, ਜਦਕਿ ਕਾਲਜ਼ ਸੰਸਥਾਵਾਂ ਵੱਲੋ ਇਹ ਫਾਰਮ ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮੋਗਾ ਨੂੰ ਜਮਾਂ ਕਰਵਾਏ ਜਾਣ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਦੁਆਰਾ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋਸਟ ਮੈਟਿ੍ਰਕ ਸਕਾਲਰਸ਼ਿਪ/ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਦਰਖਾਸਤਾਂ ਨੂੰ ਵੈਰੀਫਾਈ ਕਰਨ ਦੀ ਆਖਰੀ ਮਿਤੀ ਕ੍ਰਮਵਾਰ 31 ਅਕਤੂਬਰ 2019 ਅਤੇ 15 ਨਵੰਬਰ 2019 ਹੈ। ਘੱਟ ਗਿਣਤੀ ਵਰਗ ਦੇ ਵਿਦਿਆਰਥੀ ਅਤੇ ਵਿਦਿਅਕ ਸੰਸਥਾਵਾਂ ਵਧੇਰੇ ਜਾਣਕਾਰੀ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਜਾਂ ਦਫਤਰ ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਡਾ.ਬੀ.ਆਰ ਅੰਬੇਡਕਰ ਭਵਨ ਮੋਗਾ ਵਿਖੇ ਸੰਪਰਕ ਕਰ ਸਕਦੇ ਹਨ।