ਤਿਆਗ ਅਤੇ ਬਲੀਦਾਨ ਦਾ ਪ੍ਰਤੀਕ ਹੈ ਈਦ ਦਾ ਦਿਹਾੜਾ : ਵਿਧਾਇਕ ਡਾ. ਹਰਜੋਤ ਕਮਲ

ਮੋਗਾ ,12 ਅਗਸਤ (ਜਸ਼ਨ):    ‘‘ ਅੱਜ ਈਦ ਦੇ ਪਵਿੱਤਰ ਦਿਹਾੜੇ ਤੇ ਸਾਨੂੰ ਸਮੁੱਚੀ ਲੋਕਾਈ ਨੂੰ ਸਮਰਪਿਤ ਹੋ ਕੇ ,ਪਿਆਰ, ਬਰਾਬਰੀ ਅਤੇ ਇਨਸਾਨੀ ਭਾਈਚਾਰੇ ਵਾਲਾ ਬ੍ਰਹਿਮੰਡ ਸਿਰਜਣ ਲਈ ,ਅਹਿਦ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਦਾ ਦਿਹਾੜਾ ,ਤਿਆਗ ਅਤੇ ਬਲੀਦਾਨ ਦਾ ਪ੍ਰਤੀਕ ਹੈ । ’’  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇ ਕੇ ਹੀ ਅਸੀਂ ਮਨੁੱਖ ਕਹਾਉਣ ਦੇ ਕਾਬਲ ਹੋ ਸਕਦੇ ਹਾਂ । ਡਾ ਹਰਜੋਤ ਨੇ ਕਿਹਾ ਕਿ  ਦੁਨੀਆਂ ਦੇ  ਸਾਰੇ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਨੇ ।