ਹੇਮਕੁੰਟ ਸਕੂਲ ਵਿਖੇ ਬੱਚਿਆਂ ਨੂੰ ਖਵਾਈਆਂ ਐਲਬਿੰਡਾਜ਼ੋਲ ਦੀਆਂ ਗੋਲੀਆਂ

ਕੋਟਈਸੇ ਖਾਂ ,10 ਅਗਸਤ (ਜਸ਼ਨ): ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਤਹਿਤ ਅਰਵਿੰਦਰ ਸਿੰਘ ਗਿੱਲ ਸਿਵਲ ਸਰਜਨ ਮੋਗਾ ਦੀਆ ਹਦਾਇਤਾਂ ਅਤੇ ਐੱਸ.ਐੱਮ.ਓ ਰਾਕੇਸ਼ ਕੁਮਾਰ ਬਾਲੀ ਤੇ ਡਾ: ਰਾਜਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ 3 ਤੋਂ 19 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਵਾਸਤੇ ਐਬਬਿੰਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ। ਜ਼ਿਕਰਯੋਗ ਹੈ ਕਿ ਐਲਬਿੰਡਾਜ਼ੋਲ ਦੀਆਂ ਗੋਲੀਆਂ ਹਰ ਛੇ ਮਹੀਨੇ ਬਾਅਦ ਖਵਾਈਆਂ ਜਾਂਦੀਆਂ ਹਨ। ਸੰਸਥਾਵਾਂ ਦੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ  ਨੇ ਇਸ ਦੌਰਾਨ ਬੱਚਿਆਂ ਨੂੰ ਗੋਲੀਆਂ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਕਾਰਨ ਕਰਕੇ ਜਿਨ੍ਹਾਂ ਬੱਚਿਆਂ ਦੇ ਪੇਟ ‘ਚ ਕੀੜੇ ਪੈਦਾ ਹੋ ਜਾਂਦੇ ਹਨ ਉਨ੍ਹਾਂ ਬੱਚਿਆਂ ‘ਚ ਖੁੂਨ ਦੀ ਕਮੀ,ਭਾਰ ਘੱਟ ਜਾਣਾ, ਪੇਟ ਦਰਦ ਰਹਿਣਾ,ਬੱਚੇ ਨੂੰ ਭੁੱਖ ਬਹੁਤ ਜਿਆਦਾ ਲੱਗਣੀ ਜਾਂ ਘੱਟ ਲੱਗਣਣ ਆਦਿ ਦੇ ਲੱਛਣ ਪੈਦਾ ਹੋ ਜਾਂਦੇ ਹਨ ਅਤੇ ਇਹ ਗੋਲੀ ਖਾਣ ਨਾਲ ਬੱਚੇ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ।