ਅੱਜ ਦੇ ਬੱਚੇ ਕੱਲ ਦਾ ਭਵਿੱਖ, ‘ਤੇ ਰੌਸ਼ਨ ਭਵਿੱਖ ਲਈ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ : ਦਰਸ਼ਨ ਸਿੰਘ ਵਿਰਦੀ (ਯੂਨੀਵਰਸਲ ਫਸਟ ਚੁਆਇਸ)

ਮੋਗਾ,10 ਅਗਸਤ (ਜਸ਼ਨ):ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਮੋਗਾ ਵੱਲੋਂ ਗੁਰੂ ਰਾਮਦਾਸ ਨਗਰ ਮੋਗਾ ਵਿਚ ਸਰਕਾਰੀ ਐਲਮੈਂਟਰੀ ਸਕੂਲ ਵਿਖੇ ਆਰਥਿਕ ਪੱਖੋਂ ਕੰਮਜ਼ੋਰ ਅਤੇ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਲਈ ਸਕੂਲੀ ਵਰਦੀਆਂ ਅਤੇ ਸਲਾਨਾ ਪੜ੍ਹਾਈ ਦਾ ਖਰਚਾ ਦਿੱਤਾ ਗਿਆ। ਇਸ ਮੌਕੇ ਹੋਏ ਸਾਦਾ ਸਮਾਗਮ ਦੌਰਾਨ ਸਮਾਜ ਸੇਵੀ ਅਤੇ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਮੋਗਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਵੱਲੋਂ ਸਕੂਲ ਦੇ 20 ਬੱਚਿਆਂ ਨੂੰ ਸਕੂਲੀ ਵਰਦੀਆਂ ਅਤੇ ਸਲਾਨਾ ਪੜ੍ਹਾਈ ਦਾ ਖਰਚਾ ਦਿੱਤਾ ਗਿਆ । ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਵਿਰਦੀ ਨੇ ਆਖਿਆ ਕਿ ਅੱਜ ਦੇ ਬੱਚੇ ਕੱਲ ਦਾ ਭਵਿੱਖ ਨੇ, ਤੇ ਰੌਸ਼ਨ ਭਵਿੱਖ ਲਈ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ । ਉਹਨਾਂ ਕਿਹਾ ਕਿ ਉਹ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਅੱਗੇ ਵੀ ਇਸੇ ਤਰਾਂ ਕਰਦੇ ਰਹਿਣਗੇ। ਇਸ ਮੌਕੇ ਉਹਨਾਂ ਨਾਲ ਐਸ.ਕੇ ਬਾਂਸਲ ਜ਼ਿਲ੍ਹਾ ਕੋਆਰਡੀਨੇਟਰ ਐਨ.ਜੀ.ਓ, ਵੀ.ਪੀ. ਸੇਠੀ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ, ਅਮਰਜੀਤ ਸਿੰਘ ਜੱਸਲ, ਕੇ. ਆਰ. ਝੋਸ਼ੀ, ਸੁੰਮਨ ਵਿਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਮੋਗਾ, ਐਸ. ਕੈ. ਜੈਨ,ਸਿਵ ਪਲਤਾ,ਨਿਸ਼ੀ ਰਕੇਸ਼ ਵਿਜ ਆਦਿਹਾਜ਼ਰ ਸਨ। ਸਕੂਲ ਮੁਖੀ ਦਿਨੇਸ਼ ਰਾਣੀ,ਅਧਿਆਪਕਾ ਸੁਨੀਤਾ ਠਾਕਰ ਅਤੇ ਨੀਰੂ ਅਗਰਵਾਲ ਵੱਲੋਂ ਦਰਸ਼ਨ ਸਿੰਘ ਵਿਰਦੀ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।