ਜਸਪਾਲ ਸਿੰਘ ਔਲਖ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਵਜੋ ਅਹੁਦਾ ਸੰਭਾਲਿਆ

ਮੋਗਾ 9 ਅਗਸਤ:(ਸੁਰਜੀਤ ਸਿੰਘ ਕਾਉਂਕੇ): ਜਸਪਾਲ ਸਿੰਘ ਔਲਖ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਰਬਜੀਤ ਸਿੰਘ ਤੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਟਰੀ ਸਿੱਖਿਆ ਮੋਗਾ, ਪਰਗਟ ਸਿੰਘ ਬਰਾੜ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ, ਜਸਬੀਰ ਸਿੰਘ ਸੁਪਰਡੈਟ, ਦਿਲਬਾਗ ਸਿੰਘ ਜ਼ਿਲਾ ਕੋਆਰਡੀਨੇਟਰ, ਡੀਲਿੰਗ ਸਹਾਇਕ ਨਰਿੰਦਰਪਾਲ ਸਿੰਘ ਬਰਾੜ, ਸੁਮਨ ਰਾਣੀ ਸੀਨੀਅਰ ਸਹਾਇਕ, ਬਲਵਿੰਦਰ ਸਿੰਘ ਅਤੇ ਦਫ਼ਤਰੀ ਅਮਲਾ ਸ਼ਾਮਿਲ ਸੀ। ਉਨਾਂ ਜ਼ਿਲਂੇ ਨੂੰ ਵਧੀਆ ਸਿੱਖਿਆ ਸੇਵਾਵਾਂ ਦੇਣ ਲਈ ਸਮੂਹ ਅਮਲੇ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਜਸਪਾਲ ਸਿੰਘ ਔਲਖ ਦੇ ਅਹੁਦਾ ਸੰਭਾਲਣ ਤੇ  ਪਿ੍ਰੰਸੀਪਲ ਅਵਤਾਰ ਸਿੰਘ ਕਰੀਰ, ਮੇਜਰ ਪਰਦੀਪ ਕੁਮਾਰ, ਮਨਜੀਤ ਸਿੰਘ ,ਸੁਰਿੰਦਰ ਕੁਮਾਰ ਅਤੇ ਜ਼ਿਲੇ ਦੇ ਪਿ੍ਰੰਸੀਪਲ ਤੇ ਮੁੱਖ ਸਾਹਿਬਾਨਾਂ ਨੇ ਵਧਾਈ ਦਿੱਤੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ