ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ

ਮੋਗਾ 8 ਅਗਸਤ(ਜਸ਼ਨ):   ਅੱਜ ਇੱਥੇ ਨੇਚਰ ਪਾਰਕ ਵਿੱਚ ਨੇਚਰ ਪਾਰਕ ਕਲੱਬ ਨੇ ਪਲਾਟੇਸ਼ਨ ਮੁਹਿੰਮ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ। ਇਸ ਮੌਕੇ ਜਿ਼ਲ੍ਹਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਇੱਕ ਪੌਦਾ ਲਾਉਣ ਉਪਰੰਤ ਕਿਹਾ ਕਿ ਹਰੇ ਭਰੇ ਰੁੱਖ ਅਤੇ ਬੂਟੇ ਕੁਦਰਤ ਦਾ ਸਿੰ਼ਗਾਰ ਹਨ, ਇਹ ਵਾਤਾਵਰਲ ਦੀ ਸ਼ੁੱਧਤਾ ਲਈ ਜਰੂਰੀ ਹਨ, ਇਸ ਲਈ ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਪਰਮਧਰਮ ਹੈ। ਧੀਰ ਨੇ ਇਸ ਮੌਕੇ ਦੱਸਿਆ ਕਿ ਰੁੱਖਾਂ ਅਤੇ ਬੂਟਿਆਂ ਤੇ ਕੁਹਾੜਾ ਚਲਾਉਣ ਵਿੱਚ ਪੰਜਾਬ ਦੇਸ਼ ਵਿੱਚ ਤੀਸਰੇ ਨੰਬਰ ਤੇ ਹੈ। ਧੀਰ ਨੇ ਦੱਸਿਆ ਕਿ ਬੀਤੇ 4-5 ਸਾਲਾਂ ਵਿੱਚ ਪੰਜਾਬ ਵਿੱਚ ਵਿਕਾਸ ਕਾਰਜਾਂ ਦੇ ਨਾਮ ਹੇਠ ਕਰੀਬ 5 ਕਰੋੜ ਦਰਖਤ ਖਤਮ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਜੰਗਲਾਤ ਹੇਠਲਾ ਰਕਬਾ ਕੇਵਲ 4-5 ਫੀ ਸਦੀ ਰਹਿ ਗਿਆ ਹੈ ਜਦ ਕਿ ਇਹ ਰਕਬਾ 33 ਫੀ ਸਦੀ ਹੋਣਾ ਚਾਹੀਦਾ ਹੈ। ਧੀਰ ਨੇ ਕਿਹਾ ਕਿ ਜੇਕਰ ਆਕਸੀਜਨ (ਸਾਹ) ਦੇਣ ਵਾਲੇ ਰੁੱਖ ਹੀ ਨਹੀਂ ਰਹਿਣਗੇ ਤਾਂ ਮਨੁੱਖੀ ਜੀਵਨ ਦੀ ਹੋਂਦ ਨੂੰ ਖਤਰਾ ਹੋ ਜਾਏਗਾ। ਇਸ ਮੌਕੇ ਬੁਲੇਟ ਕਲੱਬ ਦੇ ਅਹੁੱਦੇਦਾਰ ਪ੍ਰਧਾਨ ਸੁਨੀਲ ਚਾਵਲਾ,  ਸ਼ਾਮ ਵਰਮਾ, ਸੁਮਿਤ ਅਰੌੜਾ, ਰੋਹਿਤ ਸੂਦ, ਪ੍ਰਦੀਪ ਮੌਂਗਾ, ਡਾ. ਗਗਨ, ਡਾ.ਮਨਦੀਪ ਅਤੇ ਰਾਜਨ ਬਰਾੜ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਮਲ ਗੋਇਲ ਸਕੱਤਰ ਰੋਟਰੀ ਕਲੱਬ ਨਾਰਥ ਪ੍ਰਵੀਨ ਗਰਗ ਚੇਅਰਮੈਨ ਇੰਡੋ ਸੋਵੀਅਤ ਫਾਰਮੇਸੀਕਾਲਾਈਜ਼ ਸੁਸ਼ੀਲ ਨਾਗਪਾਲ ਵਿੱਤ ਸਕੱਤਰ ਰੋਟਰੀ ਕਲੱਬ ਨਾਰਥ ਆਰ.ਐਨ ਗਰੋਵਰ, ਜਸਪ੍ਰੀਤ ਵਿੱਕੀ ਸਾਬਕਾ ਸਰਪੰਚ, ਮੁਖਤਿਆਰ ਸਿੰਘ ਸਾਬਕਾ ਐਸ.ਪੀ. ਮਦਨ ਲਾਲ, ਰਮਨ ਮਾਕਰ ਪ੍ਰਧਾਨ ਸਿਟੀ ਯੂਥ ਕਾਂਗਰਸ ਹਰਮੀਤ ਸਿੰਘ ਮਿੱਕੀ,  ਮਨਿੰਦਰ ਸਿੰਘ ਬੇਦੀ, ਸੰਦੀਪ ਮਦਾਨ, ਹਰਮਨ ਗਿੱਲ ਅਤੇ ਅਰੁਣ ਬਾਂਸਲ ਵਿਸ਼ੇਸ਼ ਤੌਰ ਤੇ ਹਾਜਰ ਸਨ।