ਸੜਕ ਹਾਦਸੇ ਵਿੱਚ ਮ੍ਰਿਤਕ ਨੌਜਵਾਨ ਵਿਕਾਸ ਅਰੋੜਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Tags: 

ਕੋਟ ਈਸੇ ਖਾਂ, ਮੋਗਾ ,7 ਅਗਸਤ (ਜਸ਼ਨ):  ਬੀਤੀ 6 ਅਗਸਤ ਦੀ ਰਾਤ ਦਸ ਵਜੇ ਦੇ ਕਰੀਬ ਚਿੰਤਪੁਰਨੀ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਧਰਮਕੋਟ ਦੇ ਨਜ਼ਦੀਕ ਸ਼ਹਿਰ ਕੋਟ ਈਸੇ ਖਾਂ ਦੇ ਨੌਜਵਾ ਨੌਜਵਾਨ ਵਿਕਾਸ ਅਰੋੜਾ ਪੁੱਤਰ ਕੀਮਤੀ ਲਾਲ ਅਤੇ ਪਿੰਡ ਮੂਸੇਵਾਲਾ ਦੇ ਨੌਜਵਾਨ ਅਜੇਪਾਲ ਸਿੰਘ ਪੁੱਤਰ ਸਲਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਜਾਣ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਇਸ ਸੜਕ ਹਾਦਸੇ ਵਿੱਚ ਮ੍ਰਿਤਕ ਦੀਪਕ ਅਰੋੜਾ ਦੇ ਭਰਾ ਮੋਹਿਤ ਅਰੋੜਾ ਅਤੇ  ਤਾਏ ਦੇ ਪੁੱਤਰ  ਮਨੋਜ ਅਰੋੜਾ ਸਖ਼ਤ ਜ਼ਖ਼ਮੀ ਹੋ ਗਏ ਸਨ। ਪੋਸਟਮਾਰਟਮ ਉਪਰੰਤ ਮ੍ਰਿਤਕ ਦੀਪਕ ਅਰੋੜਾ ਦੀ ਮ੍ਰਿਤਕ ਦੇ ਜਦ ਕੋਟਈਸੇ ਖਾਂ ਪੁੱਜੀ ਤਾਂ ਦੀਪਕ ਦੀ ਮਾਂ ਭੈਣ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਮ੍ਰਿਤਕ ਦੀਪਕ ਕੁਮਾਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿਤਾ ਕੀਮਤੀ ਲਾਲ ਨੇ ਰੋਂਦੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਤੇ ਚਿਖਾ ਨੂੰ ਅਗਨੀ ਭੇਟ ਕੀਤੀ। ਅੰਤਿਮ ਸੰਸਕਾਰ ਮੌਕੇ ਪਰਿਵਾਰ ਤੇ  ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ  ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਸਮਾਜਸੇਵੀ ਭਾਈ ਕ੍ਰਿਸ਼ਨ ਸਿੰਘ ਖ਼ਾਲਸਾ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸੀਨੀਅਰ ਕਾਂਗਰਸੀ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਬਲਰਾਮ ਸ਼ਰਮਾ ਬੱਬੀ, ਮਾਸਟਰ ਸੁਰਜੀਤ ਲਾਲ ਗਾਂਧੀ, ਕਾਮਰੇਡ ਸੁਰਜੀਤ ਸਿੰਘ ਗਗੜਾ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਸੁੱਚਾ ਸਿੰਘ ਪੁਰਬਾ ,ਬਾਦਲ ਸੰਧੂ ,ਠੇਕੇਦਾਰ ਲੱਖਪਤ ਰਾਏ ਮਲਹੋਤਰਾ, ਜੱਸਾ ਸਿੱਧੂ ,ਅਸ਼ੋਕ ਠਾਕੁਰ ,ਪ੍ਰਸ਼ੋਤਮ ਸ਼ਰਮਾ ਸਾਬਕਾ ਪੰਚ ਸੀਨੀ:ਕਾਂਗਰਸੀ ਪਵਨ ਤਨੇਜਾ ,ਮਾਨਵਪ੍ਰੀਤ ਟੋਨੀ, ਵਿਨੋਦ ਮਲਹੋਤਰਾ, ਡਾ ਜਸਪਾਲ ਸੰਧੂ ,ਜਸਬੀਰ ਰਾਜਪੂਤ, ਭੋਲਾ ਨਾਗਪਾਲ ,ਹਰਬੰਸ ਮਿਗਲਾਨੀ ,ਵਿਪਨ ਸ਼ਰਮਾ, ਹਰੀਸ਼ ਗੁਲਾਟੀ, ਸਕਿੰਟਾਂ ਆੜ੍ਹਤੀ ,ਕੁਲਦੀਪ ਗਰੋਵਰ ,ਅਸ਼ੋਕ ਕੁਮਾਰ ਸਾਈਕਲਾਂ ਵਾਲੇ , ਸਮੂਹ ਸੇਵਾਦਾਰ ਸੀਤਲਾ ਮਾਤਾ ਲੰਗਰ ਕਮੇਟੀ ,ਗਊਸ਼ਾਲਾ ਕਮੇਟੀ, ਸਰਬ ਸਾਂਝੀ ਸਿਮਰਨ ਸੇਵਾ ਸੁਸਾਇਟੀ ,ਨਗਰ ਸੁਧਾਰ ਸੇਵਾ ਸੰਮਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖਮੀ http://sadamoga.com/node/15141?position=0&list=EDdpHajfoKaj7aONvwVt4YYNO...