ਮਾਊਂਟ ਲਿਟਰਾ ਜੀ ਸਕੂਲ’ਚ ਤਿੰਨ ਦਿਨਾਂ ਪੁਸਤਕ ਮੇਲੇ ਦਾ ਆਯੋਜਨ

ਮੋਗਾ, 6 ਅਗਸਤ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ ਰੋਡ ਤੇ ਸਥਿਤ ਪਿੰਡ ਪੁਰਾਣੇ ਵਾਲਾ ਸਥਿਤ  ਮਾਊਂਟ ਲਿਟਰਾ ਜੀ ਸਕੂਲ ਵਿਚ ਸਕਾਲੈਸਿਟਕ ਇੰਡੀਆ ਵਲੋਂ ਤਿੰਨ ਦਿਨੀਂਂ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਪੁਸਤਕ ਮੇਲੇ ਦਾ ਆਨੰਦ ਲਿਆ। ਇਹ ਪੁਸਤਕ ਮੇਲਾ ਬੱਚਿਆਂ ਦੇ ਨਾਲ ਨਾਲ ਮਾਪਿਆਂ ਲਈ ਵੀ ਉਤਸ਼ਾਹ ਭਰਪੂਰ ਰਿਹਾ ਕਿਉਂਕਿ ਉਹਨਾਂ ਨੇ ਵੀ ਆਪਣੀ ਪਸੰਦ ਦੀ ਕਿਤਾਬਾਂ ਖਰੀਦਣ ‘ਚ ਖੂਬ ਦਿਲਚਸਪੀ ਦਿਖਾਈ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਪੁਸਤਕ ਮੇਲੇ ‘ਚ ਪ੍ਰਦਰਸ਼ਿਤ ਕੀਤੀਆਂ ਪੁਸਤਕਾਂ ਤੋਂ ਇਲਾਵਾ ਆਪਣੀ ਪਸੰਦ ਦੀਆਂ ਪੁਸਤਕਾਂ ਦੀ ਇੱਛਾ ਸੂਚੀ ਵੀ ਭਰੀ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਵਿਦਿਆਰਥੀ ਵੱਖ ਵੱਖ ਸੰਸਿਤੀਆਂ ਦੇ ਨਾਲ ਨਾਲ ਸਾਹਿਤਕ ਪੁਸਤਕਾਂ ਦੀ ਚੋਣ ਕਰਕੇ ਪੜਣ ਦੀਆਂ ਆਦਤਾਂ ਪਾਉਣ।  ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਦੌਰਾਨ ਸਾਰੇ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਪੁਸਤਕ ਪ੍ਰੇਮੀਆਂ ਲਈ ਸਕਾਲੈਸਿਟਕ ਸਮੂਹ ਵਲੋਂ ਇਕ ਲੱਕੀ ਡਰਾਅ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਤੀਸਰੀ ਕਲਾਸ ਦੇ ਅਰਮਾਨ ਸਿੰਘ ਨੇ ਲੱਕੀ ਡਰਾਅ ਦਾ ਖਿਤਾਬ ਹਾਸਲ ਕੀਤਾ।