ਧਾਰਾ 370 ਖਤਮ ਕਰਨਾਂ ਕੇਂਦਰ ਦਾ ਦੇਰ ਨਾਲ ਲਿਆ ਸਹੀ ਫੈਸਲਾ,ਪਰ ਰਾਜਸਥਾਨ ਅਤੇ ਹਿਮਾਚਲ ਵਿੱਚ ਅਜੇ ਵੀ ਦੂਜਿਆਂ ਸੂਬਿਆਂ ਦੇ ਲੋਕ ਜ਼ਮੀਨਾਂ ਨਹੀਂ ਖਰੀਦ ਸਕਦੇ: ਨਸੀਬ ਬਾਵਾ ਪ੍ਰਧਾਨ ਆਪ ਜਿ਼ਲ੍ਹਾ ਮੋਗਾ

ਮੋਗਾ 06 ਅਗਸਤ (ਜਸ਼ਨ):   ਜੰਮੂ ਕਸ਼ਮੀਰ ਵਿੱਚ ਧਾਰਾ 370 ਕੇਂਦਰ ਸਰਕਾਰ ਦਾ ਦੇਰ ਨਾਲ ਲਿਆ ਸਹੀ ਫੈਸਲਾ ਹੈ ਅਤੇ ਕੇਂਦਰ ਸਰਕਾਰ ਦੇ ਮੌਜੂਦਾ ਫੈਸਲੇ ਨਾਲ ਸਿਰਫ ਜੰਮੂ ਕਸ਼ਮੀਰ ਲਈ ਤਰੱਕੀ ਦਾ ਰਸਤਾ ਹੀ ਨਹੀਂ ਖੁਲੇਗਾ ਸਗੋਂ ਭਾਰਤ ਵਿਸ਼ੇਸ਼ ਤੌਰ ਤੇ ਪੰਜਾਬ ਦੀ ਨਵੀਂ ਪੀੜ੍ਹੀ ਲਈ ਰੋਜ਼ਗਾਰ ਵਿੱਚ ਵੀ ਵਾਧਾ ਹੋਵੇਗਾ, ਇਸ ਸਬੰਧੀ ਪ੍ਰੈੱਸ ਨੋਟ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਨੇ ਕਿਹਾ ਕਿ ਭਾਰਤ ਵਿੱਚ ਹੀ ਦੋ ਤਰ੍ਹਾਂ ਦਾ ਕਾਨੂੰਨ ਲਾਗੂ ਹੋਵੇ, ਜਾਇਦਾਦ ਖਰੀਦਣ ਅਤੇ ਵੇਚਣ ਵਿੱਚ ਵਿੱਤਕਰਾ ਹੋਵੇ ਇਸ ਨੂੰ ਅਸੀਂ ਬਰਾਬਰ ਹੱਕਾਂ ਦੀ ਗੱਲ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਤਿੰਨ ਸੂਬੇ ਰਾਜਸਥਾਨ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਲਗਦਾ ਹੈ ਪ੍ਰੰਤੂ ਇਹ ਸਾਰੇ ਲੋਕ ਆਪਣੀ ਮਰਜੀ ਨਾਲ ਪੰਜਾਬ ਵਿੱਚ ਜਮੀਨਾਂ ਖਰੀਦ ਅਤੇ ਵੇਚ ਸਕਦੇ ਹਨ ਪ੍ਰੰਤੂ ਪੰਜਾਬੀਆਂ ਨੂੰ ਇਜਾਜਤ ਨਹੀਂ ਹੈ ਕਿ ਉਹ ਇਨ੍ਹਾਂ ਸੂਬਿਆਂ ਵਿੰਚ ਆਪਣਾ ਸਰਮਾਇਆ ਲਾ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ। ਧਾਰਾ 370 ਤੋੜਣ ਨਾਲ ਹੁਣ ਜੰਮੂ ਕਸ਼ਮੀਰ ਵਿੱਚ ਪੰਜਾਬ ਦੇ ਲੋਕ ਖੁੱਲ ਕੇ ਵਿਉਪਾਰ ਕਰ ਸਕਦੇ ਹਨ ,ਵੱਡੇ ਹੋਟਲ ਖੋਲ ਸਕਦੇ ਹਨ, ਜਿਸ ਨਾਲ ਜੰਮੂ ਕਸ਼ਮੀਰ ਦੇ ਲੋਕ ਵੀ ਖੁਸ਼ਹਾਲ ਹੋਣਗੇ, ਸ਼੍ਰੀ ਬਾਵਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਇੱਕ ਜਮੀਨ ਸੋਧ ਵਿੱਲ ਲਿਆ ਕੇ ਉਨ੍ਹਾਂ ਸੂਬਿਆਂ ਦੇ ਜਮੀਨੀ ਕਾਨੂੰਨ ਵਿੱਚ ਸੋਧ ਕਰੇ ਜਿਥੇ ਹਿੰਦੋਸਤਾਨ ਦਾ ਆਮ ਨਾਗਰਕ ਨੂੰ ਜਮੀਨ ਖਰੀਦਣ ਵਿੱਚ ਸਮੱਸਿਆ ਆਉਂਦੀ ਹੈ ਕਿਉਂਕਿ ਅੰਤਰਰਾਸ਼ਟਰੀ ਕਾਨੂੰਨ ਵਿੱਚ ਉਥੋਂ ਦੀਆਂ ਸਰਕਾਰਾਂ ਨੇ ਲਚੀਲਾਪਣ ਲਿਆਂਦਾ ਏ ਕਿ ਭਾਰਤ ਤੋਂ ਹਰ ਰੋਜ਼ ਲੱਖਾਂ ਲੋਕ ਯੂਰੋਪੀਅਨ ਦੇਸ਼ਾਂ ਵਿੱਚ ਆਪਣੀਆਂ ਜਮੀਨਾਂ ਖਰੀਦ ਕੇ ਵਿਉਪਾਰ ਕਰ ਰਹੇ ਹਨ ਪ੍ਰੰਤੂ ਭਾਰਤ ਦਾ ਆਮ ਨਾਗਰਕ ਭਾਰਤ ਦੇ ਕਈ ਸੂਬਿਆਂ ਵਿੱਚ ਅਜਿਹਾ ਨਹੀਂ ਕਰ ਸਕਦਾ ਇਸ ਲਈ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੀ ਇਸ ਗੱਲ ਦੀ ਸਰਾਰਨਾਂ ਕਰਦੀ ਹੈ ਕਿ ਉਨ੍ਹਾਂ ਨੇ ਦਲੇਰੀ ਨਾਲ ਫੈਸਲਾ ਲੈ ਕੇ ਧਾਰਾ 370 ਖਤਮ ਕੀਤੀ ਹੈ ਇਸੇ ਤਰ੍ਹਾਂ ਹੋਰ ਦਲੇਰੀ ਵਰਤ ਕੇ ਜਮੀਨ ਖਰੀਦਣ ਅਤੇ ਵੇਚਨ ਲਈ ਪੂਰੇ ਭਾਰਤ ਵਿੱਚ ਇਕ ਹੀ ਕਾਨੂੰਨ ਬਨਾਏ। ਸ਼੍ਰੀ ਬਾਵਾ ਨੇ ਕਿਹਾ ਹੈ ਕਿ ਚੰਗਾ ਸੀ ਜੇਕਰ ਕੇਂਦਰ ਸਰਕਾਰ ਵਿਰੋਧੀ ਧਿਰ ਨੂੰ ਵੀ ਯਕੀਨ ਵਿੱਚ ਲੈ ਲੈਂਦੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ