ਬਲਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਮੋਗਾ ਦਾ ਅਹੁਦਾ ਸੰਭਾਲਿਆ

ਮੋਗਾ ,5 ਅਗਸਤ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਡਾ: ਬਲਵਿੰਦਰ ਸਿੰਘ ਨੇ ਅੱਜ ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਅਸਾਮੀ ਦਾ ਅਹੁਦਾ ਸੰਭਾਲਿਆ। ਉਨਾਂ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲਾ ਮੋਗਾ ਦਾ ਸਮੂਹ ਸਟਾਫ਼ ਪਹਿਲਾਂ ਹੀ ਕਿਸਾਨ ਭਲਾਈ ਕੰਮ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਜਾਗਿ੍ਰਤ ਕਰ ਰਿਹਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਪਹਿਲਾਂ ਦੀ ਤਰਾਂ ਹੀ ਵਿਭਾਗ ਵਧੀਆ ਕਾਰਗੁਜ਼ਾਰੀ ਕਰੇਗਾ ਅਤੇ ਕਿਸਾਨਾਂ ਦੇ ਹਿੱਤਾਂ ਵਿਚ ਕੰਮ ਕਰੇਗਾ। ਇਸ ਸਮੇਂ ਡਾ: ਜਸਵਿੰਦਰ ਸਿੰਘ ਬਰਾੜ ਖੇਤੀਬਾੜੀ ਅਫਸਰ, ਮੋਗਾ ਨੇ ਸਮੂਹ ਸਟਾਫ਼ ਵੱਲੋਂ ਜ਼ਿਲੇ ਦੇ ਨਵੇਂ ਮੁੱਖ ਖੇਤੀਬਾੜੀ ਅਫਸਰ ਜੀ ਨੂੰ ਵਧਾਈ ਦਿੱਤੀ ਅਤੇ ਜੀ ਆਇਆਂ ਕਿਹਾ।

ਇਸ ਸਮੇਂ ਡਾ: ਗੁਰਦੀਪ ਸਿੰਘ ਖੇਤੀਬਾੜੀ ਅਫਸਰ, ਜਗਰਾਂਓ, ਡਾ: ਗੁਰਮੁੱਖ ਸਿੰਘ ਖੇਤੀਬਾੜੀ ਅਫਸਰ, ਨਕੋਦਰ, ਡਾ: ਪ੍ਰਤਾਪ ਸਿੰਘ ਖੇਤੀਬਾੜੀ ਅਫਸਰ, ਫਤਿਹਗੜ ਸਾਹਿਬ, ਡਾ: ਅਰਸ਼ਦੀਪ ਸਿੰਘ ਏ.ਡੀ.ਓ ਫਤਿਹਗੜ ਸਾਹਿਬ, ਡਾ: ਰਮਿੰਦਰ ਸਿੰਘ ਏ.ਡੀ.ਓ ਜਗਰਾਂਓ, ਸ੍ਰੀ ਜਸਵਿੰਦਰ ਸਿੰਘ ਜੇ.ਟੀ ਜਗਰਾਂਓ, ਸ੍ਰੀ ਹਰਿੰਦਰ ਸਿੰਘ ਪਰਮਾਰ ਸੁਪਰਡੈਂਟ ਆਫ ਪੁਲਿਸ ਮੋਗਾ, ਸ੍ਰੀ ਰਘਵੀਰ ਸਿੰਘ ਰਿਟਾਇਰਡ, ਸ੍ਰੀ ਜਗਜੀਤ ਸਿੰਘ ਜਗਰਾਂਓ, ਸ੍ਰੀ ਗੁਰਨਾਮ ਸਿੰਘ ਰਿਟਾਇਰਡ ਏ.ਡੀ.ਓ, ਡਾ: ਸੁਖਰਾਜ ਕੌਰ, ਡਾ: ਕੁਲਦੀਪ ਸਿੰਘ, ਡਾ: ਰਾਮ ਸਿੰਘ, ਡਾ: ਹਰਨੇਕ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਜਰਨੈਲ ਸਿੰਘ, ਡਾ: ਨਵਦੀਪ ਸਿੰਘ, ਡਾ: ਤਰਨਜੀਤ ਸਿੰਘ, ਡਾ: ਗਰਬਾਜ ਸਿੰਘ, ਡਾ: ਸਤਵਿੰਦਰ ਸਿੰਘ, ਡਾ: ਬਲਜਿੰਦਰ ਸਿੰਘ, ਡਾ: ਦਵਿੰਦਰ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਆਤਮਾ ਦਾ ਸਮੂਹ ਸਟਾਫ਼ ਹਾਜ਼ਰ ਸੀ। ਇਸ ਸਮੇਂ ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ ਹਾਜ਼ਰ ਸੀ।