ਮਾਉਟ ਲਿਟਰਾ ਜ਼ੀ ਸਕੂਲ ’ਚ ਤਿੰਨ ਦਿਨਾ ਪੁਸਤਕ ਮੇਲੇ ਦਾ ਆਯੋਜਨ

ਮੋਗਾ, 5 ਅਗਸਤ (ਜਸ਼ਨ):  -ਮੋਗਾ-ਲੁਧਿਆਣਾ ਜੀ.ਟੀ ਰੋਡ ਤੇ ਸਥਿਤ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜ਼ੀ ਸਕੂਲਵਿਚ ਸਕਾਲੈਸਿਟਕ ਇੰਡੀਆ ਵਲੋਂ ਤਿੰਨ ਦਿਨਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਪੁਸਤਕ ਮੇਲੇ ਦਾ ਆਨੰਦ ਲਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਇਸ ਪੁਸਤਕ ਮੇਲੇ ਦੌਰਾਨ ਸਿੱਖਿਆ ਦੇ ਸਾਰੇ ਵਿਸ਼ਿਆਂ ਦੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੁਸਤਕ ਪ੍ਰੇਮੀਆਂ ਦੇ ਲਈ ਸਕਾਲੈਸਿਟਕ ਸਮੂਹ ਵਲੋਂ ਇਕ ਲੱਕੀ ਡ੍ਰਾਅ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਤੀਸਰੀ ਕਲਾਸ ਦੇ ਅਰਮਾਨ ਸਿੰਘ ਨੇ ਲੱਕੀ ਡ੍ਰਾਅ ਦਾ ਖਿਤਾਬ ਹਾਸਲ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਵਿਦਿਆਰਥੀ ਦੁਨੀਆਂ ਭਰ ਵਿਚ ਜ਼ਿਆਦਾਤਰ ਸੰਸਿਤੀਆਂ ਨਾਲ ਸਾਹਿਤਕ ਪੁਸਤਕਾਂ ਦੀ ਚੋਣ ਕਰਕੇ ਪੜਣ ਦੀਆਂ ਆਦਤਾਂ ਪਾਉਣ। ਵਿਦਿਆਰਥੀਆਂ ਨੇ ਪ੍ਰਦਰਸ਼ਨੀ ਦੀਆਂ ਪੁਸਤਕਾਂ ਦੀ ਉਦਾਰ ਸ੍ਰੇਣੀ ਦੇ ਮਾਧਿਅਮ ਨਾਲ ਪ੍ਰਦਰਸ਼ਿਤ ਕੀਤੀਆਂ ਅਤੇ ਆਪਣੀ ਇੱਛਾ ਸੂਚੀ ਵਿਚ ਭਰ ਦਿੱਤੀ। ਉਨਾਂ ਕਿਹਾ ਕਿ ਇਹ ਪੁਸਤਕ ਮੇਲਾ ਬੱਚਿਆਂ ਅਤੇ ਮਾਪਿਆਂ ਦੇ ਵਿਚਕਾਰ ਇਕ ਅਪਾਰ ਸਫਲਤਾ ਦਾ ਪ੍ਰਤੀਕ ਸੀ, ਕਿਉਂਕਿ ਇਸ ਨੇ ਇਕ ਹੋਰ ਸਾਰਿਆਂ ਨੂੰ ਆਪਣੀ ਪਸੰਦ ਦੀ ਕਿਤਾਬਾਂ ਖਰੀਦਣ ਦਾ ਸ਼ਾਨਦਾਰ ਮੌਕਾ ਪ੍ਰਦਾਨ ਕੀਤਾ।