ਰਾਈਟਵੇਅ ਏਅਰਲਿੰਕਸ ਇੰਮੀਗਰੇਸ਼ਨ ਸਰਵਿਸਿਜ਼ ਸੰਸਥਾ ਵੱਲੋਂ ਧਾਰਮਿਕ ਸਮਾਗਮਾਂ ਦਾ ਆਯੋਜਨ

ਮੋਗਾ,4 ਅਗਸਤ (ਜਸ਼ਨ): ਰਾਈਟਵੇਅ ਏਅਰਲਿੰਕਸ  ਇੰਮੀਗਰੇਸ਼ਨ ਸਰਵਿਸਿਜ਼ ਸੰਸਥਾ ਵੱਲੋਂ ਮੋਗਾ ਦਫਤਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਰਾਤ ਸਮੇਂ ਮਹਾਂਮਾਈ ਦੇ ਜਾਗਰਣ ਸਮਾਗਮ ਕਰਵਾਏ ਗਏ । ਇਹਨਾਂ ਸਮਾਗਮਾਂ ਵਿਚ ਰਾਈਟ ਵੇਅ ਦੇ ਡਾਇਰੈਕਟਰ ਦੇਵਪਿ੍ਰਆ ਤਿਆਗੀ ਅਤੇ ਮੈਡਮ ਪ੍ਰੀਤੀ ਤਿਆਗੀ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਸ਼ਹਿਰ ਦੇ ਪਤਵੰਤੇ ਭਾਰੀ ਗਿਣਤੀ ਵਿਚ ਸ਼ਾਮਲ ਹੋਏ । ਡਾਇਰੈਕਟਰ ਦੇਵਪਿ੍ਰਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਦੇ ਸੁਖਦ ਅਤੇ ਰੌਸ਼ਨ ਭਵਿੱਖ ਲਈ ਅਰਦਾਸ ਕਰਨ ਵਾਸਤੇ ਕਰਵਾਏ ਗਏ ਅਤੇ ਕੰਪਨੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਸਮੁੱਚੇ ਸਟਾਫ਼ ਦੀ ਸ਼ਮੂਲੀਅਤ ਕਰਦਿਆਂ ਆਪਸੀ ਸਾਂਝ ਨੂੰ ਹੋਰ ਮਜਬੂਤ ਕੀਤਾ ਗਿਆ। ਉਹਨਾਂ ਆਖਿਆ ਕਿ ਉਹ ਸ਼ਹਿਰ ਦੇ ਪਤਵੰਤਿਆਂ ਅਤੇ ਰਾਈਟਵੇਅ  ਨਾਲ ਜੁੜੇ ਵਿਦਿਆਰਥੀਆਂ ਦੇ ਮਾਪਿਆਂ ਦੇ ਰਿਣੀ ਹਨ ਜਿਹਨਾਂ ਨੇ ਰਾਈਟਵੇਅ ਵਿਚ ਭਰੋਸਾ ਜਿਤਾਇਆ ਅਤੇ ਰਾਈਟਵੇਅ ਉਹਨਾਂ ਦੀਆਂ ਆਸਾਂ ‘ਤੇ ਪੂਰਾ ਉੱਤਰ ਰਿਹਾ ਹੈ। ਉਹਨਾਂ ਆਖਿਆ ਕਿ ਅੱਜ ਦੇ ਸਮਾਗਮ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਹੀ ਕਰਵਾਏ ਗਏ ਹਨ ਤਾਂ ਕਿ ਰਾਈਟਵੇਅ ਹਮੇਸ਼ਾ ਸੰਜੀਦਗੀ ਨਾਲ ਇੰਮੀਗਰੇਸ਼ਨ ਅਤੇ ਸਟੱਡੀ ਵੀਜ਼ਾ ਆਦਿ ਸੇਵਾਵਾਂ ਮੁਹੱਈਆ ਕਰਵਾਉਂਦੀ ਰਹੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ