ਤਹਿਸੀਲਦਾਰਾਂ ਦੇ ਤਬਾਦਲੇ ; ਮੋਗਾ ,ਜ਼ੀਰਾ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਲਈ ਹੋਈ ਨਵੇਂ ਤਹਿਸੀਲਦਾਰਾਂ ਦੀ ਤਾਇਨਾਤੀ

ਮੋਗਾ ,1ਅਗਸਤ (ਜਸ਼ਨ):  ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ  ਹੁਕਮਾਂ ਮੁਤਾਬਕ ਪੰਜਾਬ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਨੇ। ਇਨ੍ਹਾਂ ਤਬਾਦਲਿਆਂ ਦੀ ਲੜੀ ਤਹਿਤ ਪਵਨ ਕੁਮਾਰ ਧਰਮਕੋਟ ਵਿਖੇ ਨਵੇਂ ਤਹਿਸੀਲਦਾਰ ਹੋਣਗੇ ।ਲਕਸ਼ੇ ਕੁਮਾਰ ਨੂੰ ਮੋਗਾ ਵਿਖੇ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ ਜਦਕਿ ਪੁਸ਼ਪਰਾਜ ਗੋਇਲ ਨਿਹਾਲ ਸਿੰਘ ਵਾਲਾ ਵਿਖੇ ਤਹਿਸੀਲਦਾਰ ਦੀਆਂ ਸੇਵਾਵਾਂ ਨਿਭਾਉਣਗੇ ।ਬੇਅੰਤ ਸਿੰਘ ਸਿੱਧੂ ਜ਼ੀਰਾ ਵਿਖੇ ਤਹਿਸੀਲਦਾਰ ਨਿਯੁਕਤ ਕੀਤੇ ਗਏ ਨੇ ।ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਦੀ ਲੜੀ ਤਹਿਤ ਸੁਰਿੰਦਰ ਪੱਬੀ ਮੋਗਾ ਵਿਖੇ ਨਾਇਬ ਤਹਿਸੀਲਦਾਰ ਦੀਆਂ ਸੇਵਾਵਾਂ ਨਿਭਾਉਣਗੇ ਜਦਕਿ ਯਾਦਵਿੰਦਰ ਸਿੰਘ ਤਲਵੰਡੀ ਭਾਈ ਅਤੇ ਮੱਖੂ ਦੋਨਾਂ ਸਟੇਸ਼ਨਾਂ ਤੇ ਨਾਇਬ ਤਸੀਲਦਾਰ ਦੀਆਂ ਸੇਵਾਵਾਂ ਨਿਭਾਉਣਗੇ।