ਹੇਮਕੁੰਟ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਕੋਟ ਈਸੇਖਾਂ,1 ਅਗਸਤ (ਜਸ਼ਨ):ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜਾਈ ਦੇ ਨਾਲ-ਨਾਲ ਪੰਜਾਬੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸਾਵਣ ਦਾ ਹਰਮਨਪਿਆਰਾ  ਤਿਉਹਾਰ ਤੀਆਂ ਧੁੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਲੜਕੇ-ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਲੱਗ ਰਹੇ ਸਨ। ਇਸ ਦੌਰਾਨ ਲੜਕੀਆਂ ਨੇ ਲੋਕ ਗੀਤ,ਗਿੱਧਾ ਪਾ ਕੇ ਧਮਾਲਾ ਪਾਈਆਂ। ਵਿਦਿਆਰਥੀ ਆਪਣੀਆਂ ਮਾਵਾਂ ਵੱਲੋਂ ਤਿਆਰ ਕੀਤੇ ਖੀਰ-ਪੂੜੇ ਲੈ ਕੇ ਆਏ ਸਨ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਸਦਕਾ  ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਦਾ ਗਿਆਨ ਮਿਲਦਾ ਹੈ ਅਤੇ ਉਹਨਾਂ ‘ਚ ਊਰਜਾ ਦਾ ਸੰਚਾਰ ਹੰੁਦਾ ਹੈ । ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਦੇ ਯੁੱਗ ਵਿੱਚ  ਜ਼ਿਆਦਾਤਰ ਬੱਚੇ ਆਪਣੇ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਇਸ ਕਰਕੇ ਸਮੇਂ-ਸਮੇਂ  ‘ਤੇ ਮਨਾਏ ਜਾਣ ਵਾਲੇ ਧਾਰਮਿਕ,ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਇਤਿਹਾਸ ਨੂੰ ਚੇਤਿਆਂ ‘ਚ ਵਸਾਉਣ ਲਈ ਸਹਾਈ ਹੰੁਦੇ ਹਨ । ਉਨਾਂ ਦੱਸਿਆ ਕਿ ਇਸ ਤਰਾਂ ਸੱਭਿਆਚਾਰਕ ਤਿਉਹਾਰ ਨਾਲ ਆਪਸੀ ਭਾਈਚਾਰਾ ਵੱਧਦਾ ਹੈ । ਤੀਆਂ ਦੇ ਤਿਉਹਾਰ ਨੂੰ ਮਨਾ ਰਹੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਰ ਨਾਲ ਪੂਰੇ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ ਸੀ ।