ਹਲਕਾ ਧਰਮਕੋਟ ਵਿੱਚ ਲਿੰਕ ਸੜਕਾਂ ਨੂੰ ਚੌੜਾ ਕਰਨ ਸਬੰਧੀ ਕੀਤਾ ਉਪਰਾਲਾ ਵਿਧਾਇਕ ਲੋਹਗੜ ਦਾ ਸ਼ਲਾਘਾਯੋਗ ਕਦਮ -ਗੁਰਬੀਰ ਸਿੰਘ ਗੋਗਾ,ਐੱਮ.ਪੀ ਇਲੈਕਸ਼ਨ ਵਿੱਚ ਕੀਤੇ ਵਾਅਦੇ ਹੋਏ ਪੂਰੇ ਹੋਣੇ ਸ਼ੁਰੂ

ਧਰਮਕੋਟ, 30 ਜੁਲਾਈ(ਜਸ਼ਨ):  ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ।  ਜਿਸ ਤਹਿਤ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਤੋਂ ਗਰਾਂਟਾਂ ਲਿਆ ਕੇ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ । ਉੱਥੇ ਹੀ ਐੱਮ.ਪੀ ਇਲੈਕਸ਼ਨ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵੀ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਾਬਕਾ ਚੇਅਰਮੈਨ ਅਤੇ ਸਰਪੰਚ ਗੁਰਬੀਰ ਸਿੰਘ ਗੋਗਾ  ਨੇ ਕੀਤਾ। ਉਨ੍ਹਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਮਪੀ ਇਲੈਕਸ਼ਨ ਵਿੱਚ ਲੋਕਾਂ ਵੱਲੋਂ  ਲਿੰਕ ਸੜਕਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਆਵਾਜਾਈ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਤੇ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ ਦੇ ਯਤਨਾ ਸਦਕਾ ਜਲਦ ਹੀ ਹਲਕੇ ਦੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਰੋਜ਼ਵਾਲ ਬਾਡਾ ਤੋਂ ਅਮੀਵਾਲਾ, ਭੋਏਪੁਰ ,ਰੇੜਵਾਂ, ਸ਼ੇਰਪੁਰ ਤਾਇਬਾਂ, ਬਾਕਰਵਾਲਾ, ਬਸਤੀ ਚਿਰਾਗ ਵਾਲਾ, ਮੌਜਗੜ੍ਹ, ਕੈਲੇ ਤੋਂ ਜੋਗੇਵਾਲ ਰੋਡ ਅਤੇ ਕਮਾਲਕੇ ਤੋਂ ਭੋਡੀਵਾਲਾ, ਸੈਦ ਮੁਹੰਸਦ ਸ਼ਾਹ, ਠੂਠਗੜ੍ਹ, ਜੀਂਦੜਾ, ਨਸੀਰੇਵਾਲ ਤੋਂ ਇੰਦਗੜ੍ਹ ਲਿੰਕ ਸੜਕ ਤੋਂ ਇਲਾਵਾ ਹਲਕੇ ਵਿੱਚ ਵੱਖ ਵੱਖ ਲਿੰਕ ਸੜਕਾਂ ਨੂੰ  18 ਫੁੱਟ ਚੋੜਾ ਕਰਨ ਦਾ ਕੀਤਾ  ਉਪਰਾਲਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਲੋਹਗੜ੍ਹ ਦੀ ਅਗਵਾਈ ਹੇਠ ਧਰਮਕੋਟ ਹਲਕਾ ਵਿਕਾਸ ਪੱਖੋ ਸੂਬੇ ਵਿੱਚ ਇੱਕ ਮੋਹਰੀ ਹਲਕਾ ਬਣ ਕੇ ਉਭਰੇਗਾ। ਵਿਧਾਇਕ ਲੋਹਗੜ ਦੇ ਇਸ ਉਪਰਾਲੇ ਤੇ ਸਾਬਕਾ ਚੇਅਰਮੈਨ ਅਤੇ ਸਰਪੰਚ ਗੁਰਬੀਰ ਸਿੰਘ ਗੋਗਾ , ਚਮਨ ਲਾਲ ਮੈਂਬਰ ਜਿਲ੍ਹਾ ਪ੍ਰੀਸ਼ਦ, ਸਰਪੰਚ ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਸੁਖਦੇਵ ਸਿੰਘ ਗਿਆਨੀ ਫਿਰੋਜਵੇਲ ਬਾਡਾ, ਰੇਸ਼ਮ ਸਿੰਘ ਸਰਪੰਚ ਅਮੀਵਾਲਾ, ਬਗੀਚਾ ਸਿੰਘ ਸਰਪੰਚ ਭੋਏਪੁਰ, ਬਲਵਿੰਦਰ ਸਿੰਘ ਸਰਪੰਚ ਰੇੜਵਾਂ, ਸੁਖਦੇਵ ਸਿੰਘ ਸਰਪੰਚ ਬਾਕਰਵਾਲਾ, ਸੂਰਤ ਸਿੰਘ ਸਰਪੰਚ ਸੈਦ ਜਲਾਲਪੁਰ ,ਪ੍ਰੀਤਮ ਸਿੰਘ ਸਰਪੰਚ ਸ਼ੇਰਪੁਰ ਤਾਇਬਾਂ, ਦਰਸ਼ਨ ਸਿੰਘ ਨੰਬਰਦਾਰ ਫਿਰੋਜ਼ਵਾਲ ਮੰਗਲ ਸਿੰਘ ਵਾਲਾ, ਬਲਕਾਰ ਸਿੰਘ ਸਰਪੰਚ ਭੋਡੀਵਾਲਾ, ਸਰਪ੍ਰੀਤ ਸਿੰਘ ਸਰਪੰਚ ਚਾਂਬ ,ਭਜਨ ਸਿੰਘ ਸਰਪੰਚ ਬਸਤੀ ਭਾਟੀਕੇ,  ਪ੍ਰਿਤਪਾਲ ਸਿੰਘ ਸਰਪੰਚ ਕਾਵਾਂ, ਹਰਵਿੰਦਰ ਸਿੰਘ ਸਰਪੰਚ ਸ਼ਾਹਵਾਲਾ, ਸਰਪੰਚ ਠੂਠਗੜ੍ਹ, ਸਰਪੰਚ ਕਮਾਲਕੇ, ਅਸ਼ੋਕ ਸਿੰਘ ਸਰਪੰਚ ਜੀਂਦੜਾ, ਗੁਰਜੀਤ ਸਿੰਘ ਸਰਪੰਚ ਤਾਰੇਵਾਲਾ, ਅਜੀਤ ਸਿੰਘ ਸਰਪੰਚ ਕੰਨੀਆਂ ਖੁਰਦ , ਅਮਰ ਸਿੰਘ ਮੈਂਬਰ ਬਲਾਕ ਸੰਮਤੀ, ਦਲਬੀਰ ਸਿੰਘ ਸਰਪੰਚ ਚੌਧਰੀਵਾਲਾ ,ਪ੍ਰੀਤਮ ਸਿੰਘ ਸਰਪੰਚ ਸ਼ੇਰਪੁਰ ਖੁਰਦ ਆਦਿ ਨੇ ਉਨਾ ਦਾ ਧੰਨਵਾਦ ਕੀਤਾ।

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ