ਮਾਉਟ ਲਿਟਰਾ ਜੀ ਸਕੂਲ ਵਿੱਚ ਮਨਾਇਆ ਤਰਬੂਜ ਦਿਵਸ

ਮੋਗਾ, 24 ਜੁਲਾਈ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿੱਚ ਤਰਬੂਜ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੇ ਦੈਨਿਕ ਜੀਵਨ ਵਿੱਚ ਸਿਹਤ ਲਈ ਫਲ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨੂੰ ਫਲਾਂ ਦੀ ਮਹੱਤਤਾ ਦੱਸਣ ਦੇ ਮੰਤਵ ਲਈ ਕਿੰਡਰਗਾਰਟਨ ਵਿੱਚ ਅੱਜ ਤਰਬੂਜ ਦਿਵਸ ਮਨਾਇਆ। ਇਸ ਮੌਕੇ ਬੱਚੇ ਲਾਲ ਤੇ ਹਰੇ ਰੰਗ ਦੇ ਕਪੜੇ ਪਾ ਕੇ ਆਏ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਉਹਨਾਂ ਬੱਚਿਆ ਨੂੰ ਫਾਸਟਫੂਡ ਅਜਿਹੀ ਚੀਜ਼ਾਂ ਤੋਂ ਦੂਰ ਰਹਿ ਕੇ ਫਲਾਂ ਦਾ ਵੱਧ ਤੋਂ ਵੱਧ ਸੇਵਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਜੇਕਰ ਅਸੀਂ ਫਲਾਂ ਦਾ ਵੱਧ ਤੋਂ ਵੱਧ ਸੇਵਨ ਕਰਾਂਗੇ ਤਾਂ ਸਾਡਾ ਸ਼ਰੀਰ ਤੰਦਰੁਸਤ ਰਹੇਗਾ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਵੱਲੋਂ ਅਜਿਹੇ ਦਿਵਸ ਦਾ ਆਯੋਜਨ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।