ਮਾਉਟ ਲਿਟਰਾ ਜੀ ਸਕੂਲ ਵਿੱਚ ਮਨਾਇਆ ਆਈਸਕ੍ਰੀਮ ਡੇ

ਮੋਗਾ, 23 ਜੁਲਾਈ (ਜਸ਼ਨ)-ਗਰਮੀ ਨੂੰ ਅਲਵਿਦਾ ਕਹਿਣ ਅਤੇ ਬੱਚਿਆਂ ਨੂੰ ਤੇਜ ਧੁੱਪ ਤੋਂ ਰਾਹਤ ਪ੍ਰਦਾਨ ਕਰਨ ਲਈ ਮੋਗਾ-ਲੁਧਿਆਣਾ ਹਾਈਵੇ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿੱਚ ਆਈਸਕ੍ਰੀਮ ਡੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਢੰਗ ਨਾਲ ਇਸ ਦਿਵਸ ਦਾ ਮਨੋਰੰਜਨ ਕੀਤਾ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਈਸਕਰੀਮ ਦੇ ਬਾਰੇ ਦੱਸਿਆ। ਵਿਦਿਆਰਥੀਆਂ ਨੂੰ ਵੱਖਰੀ-ਵੱਖਰੀ ਸੁਆਦ ਵਾਦੀ ਆਈਸਕਰੀਮ ਵੀ ਦਿੱਤੀ ਗਈ। ਇਸਦੇ ਨਾਲ-ਨਾਲ ਹੀ ਵਿਦਿਆਰਥੀਆਂ ਨੇ ਆਈਸਕ੍ਰੀਮ ਤੇ ਕਵਿਤਾ ਵੀ ਪੇਸ਼ ਕੀਤੀ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਇੰਗਲੈਂਡ ਤੋਂ ਹੋਈ ਸੀ। ਪਹਿਲਾ ਇਸ ਨੂੰ ਆਈਸਡ ਕਰੀਮ ਯਾਨੀ ਠੰਡੀ ਕੀਤੀ ਗਈ ਕਰੀਮ ਕਿਹਾ ਜਾਂਦਾ ਸੀ, ਲੇਕਿਨ ਬਾਅਦ ਵਿੱਚ ਹੌਲੀ-ਹੌਲੀ ਆਈਸਕ੍ਰੀਮ ਹੋ ਗਿਆ, ਜੋ ਹੁਣ ਪੂਰੀ ਦੁਨੀਆਂ ਵਿੱਚ ਫੈਲ ਚੁਕਾ ਹੈ। ਆਈਸਕ੍ਰੀਮ ਡੇ ਦਾ ਸਾਰਿਆਂ ਨੇ ਪੂਰਾ ਆਨੰਦ ਲਿਆ। 

ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਅੰਦਰ ਪ੍ਰਤਿਭਾ ਦਾ ਵਿਕਾਸ ਕਰਨ ਦੇ ਨਾਲ ਉਹਨਾਂ ਨੂੰ ਵੱਖ-ਵੱਖ ਖਾਣ-ਪੀਣ ਦੀ ਚੀਜ਼ਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਇਸ ਤਰਾਂ ਦੇ ਆਯੋਜਨ ਕਾਫੀ ਸਹਾਇਕ ਸਿੱਧ ਹੁੰਦੇ ਹਨ। ਸਕੂਲ ਵੱਲੋਂ ਸਮੇਂ-ਸਮੇਂ ਤੇ ਇਸ ਤਰਾਂ ਦਾ ਆਯੋਜਨ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਮੁਕਾਬਲੇ ਵਿਦਿਆਰਥੀਆਂ ਦੇ ਵਿੱਚ ਕਰਵਾਏ ਜਾਂਦੇ ਹਨ। ਇਸ ਨਾਲ ਉਹਨਾਂ ਨੂੰ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।