ਸਿਮਰਜੀਤ ਸਿੰਘ ਬੈਂਸ ਮੋਗਾ ਵਿੱਚ 21 ਜੁਲਾਈ 2019 ਨੂੰ “ਸਾਡਾ ਪਾਣੀ ਸਾਡਾ ਹੱਕ” ਜਨ ਅੰਦੋਲਨ ਦੀ ਕਰਨਗੇ ਸ਼ੁਰੂਆਤ: ਅੰਮਿ੍ਰਤਪਾਲ ਸਿੰਘ ਖਾਲਸਾ

ਮੋਗਾ,19 ਜੁਲਾਈ (ਜਸ਼ਨ):ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆ ਸਮੇਤ 21 ਜੁਲਾਈ ਨੂੰ ਗਿੱਲ, ਪੈਲਸ ਨੇੜੇ ਮੋਗਾ ਵਿੱਚ “ਸਾਡਾ ਪਾਣੀ ਸਾਡਾ ਹੱਕ” ਜਨ ਅੰਦੋਲਨ ਦੀ ਸ਼ੁਰੂਆਤ ਕਰਨਗੇ।ਗੱਲਬਾਤ ਕਰਦਿਆ ਲੋਕ ਇੰਨਸਾਫ ਪਾਰਟੀ ਜ੍ਹਿਲਾ ਮੋਗਾ ਯੂਥ ਵਿੰਗ ਦੇ ਪ੍ਰਧਾਨ ਅਮਿ੍ਰਤਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਲੋਕ ਇੰਨਸਾਫ ਪਾਰਟੀ ਵੱਲੋਂ ਪਾਣੀ ਦੀ ਕੀਮਤ ਵਸੂਲਣ ਲਈ ਸ਼ੁਰੂ ਕੀਤੇ ਜਨ ਅੰਦੋਲਨ ਤਹਿਤ 21 ਲੱਖ ਪੰਜਾਬੀ ਲੋਕਾ ਵੱਲੋਂ ਦਸਤਖ਼ਤ ਕੀਤੀ ਪਟੀਸ਼ਨ ਦਾਇਰ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਇਸ ਜਨ ਅੰਦੋਲਨ ਤਹਿਤ ਲੋਕ ਇੰਨਸਾਫ ਪਾਰਟੀ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੀਤੀਆਂ ਵਧੀਕੀਆਂ ਬਾਰੇ ਜਾਗਰੂਕ ਕਰੇਗੀ। ਉਹਨਾ ਮੁਤਾਬਕ ਜਿਥੇ  ਪੰਜਾਬ ਆਪਣਾ ਪਾਣੀ ਰਾਜਸਥਾਨ ਨੂੰ ਮੁਫਤ ਦੇ ਰਿਹਾ ਹੈ ਉਥੇ ਹੀ ਪੰਜਾਬ ਦਾ ਕਿਸਾਨ ਧਰਤੀ ਥੱਂਲਿਓਂ ਪਾਣੀ ਖਿੱਚ ਕੇ ਖੇਤੀ ਕਰ ਰਿਹਾ ਹੈ, ਜਿਸ ਕਾਰਣ ਪੰਜਾਬ ਦੇ ਲਗਭਗ 80% ਬਲਾਕਾਂ ਦਾ ਪਾਣੀ ਲੋੜ ਤੋਂ ਜ਼ਿਆਦਾ ਵਰਤਿਆ ਜਾ ਚੱੁਕਾ ਹੈ। ਜੇਕਰ ਪੰਜਾਬ ਤੋਂ ਬਾਹਰ ਜਾ ਰਿਹਾ ਪਾਣੀ ਪੰਜਾਬ ਆਪਣੀ ਖੇਤੀ ਲਈ ਵਰਤੇ ਤਾਂ ਬਿਜਲੀ ਅਤੇ ਡੀਜ਼ਲ ਉਪਰ ਕਰੋੜਾਂ ਰੁਪਏ ਸਾਲਾਨਾ ਬਚਾਏ ਜਾ ਸਕਦੇ ਹਨ। ਇਸ ਦੇ ਨਾਲ ਨਾਲ ਲੋੜ ਤੋਂ ਵੱਧ ਪਾਈਆਂ ਜਾਣ ਵਾਲੀਆਂ ਖਾਦਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਪਾਣੀ ਦੀ ਕੀਮਤ ਵਸੂਲੀ ਪੰਜਾਬ ਦਾ ਕਾਨੂੰਨੀ ਅਤੇ ਕੁਦਰਤੀ ਅਧਿਕਾਰ ਹੈ, ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ  ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀ ਲਿਆ, ਪਰ ਸ. ਸਿਮਰਜੀਤ ਸਿੰਘ ਬੈਂਸ ਦੇ ਸੰਘਰਸ਼ ਅਤੇ ਉਦਮ ਸਦਕਾ 16 ਨਵੰਬਰ 2016 ਨੂੰ ਪਾਣੀ ਦੀ ਕੀਮਤ ਵਸੂਲਣ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਪਾਸ ਹੋ ਗਿਆ। ਪੰਜਾਬ ਜਿਸ ਨੂੰ ਕੁਦਰਤ ਨੇ ਪਾਣੀ ਦਾ ਕੁਦਰਤੀ ਸੋਮਾ ਦਿੱਤਾ ਹੈ, ਉਸ ਨੂੰ ਲੁੱਟਣ ਲਈ ਪੰਜਾਬ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਸਮੇਂ ਸਮੇਂ ਤੇ ਚਾਲਾਂ ਖੇਡੀਆਂ ਜਿਸ ਵਿੱਚ ਉਹ ਕਾਮਯਾਬ ਵੀ ਰਹੇ ਜਦਕਿ ਕੋਈ ਵੀ ਰਾਜ ਆਪਣਾ ਕੁਦਰਤੀ ਸ੍ਰੋਤ ਦੂਜੇ ਰਾਜਾਂ ਨੂੰ ਮੁਫ਼ਤ ਨਹੀ ਦਿੰਦਾ। ਮਸਲਨ ਰਾਜਸਥਾਨ ਪਾਰਬਲ, ਮੱਧ ਪ੍ਰਦੇਸ਼ ਸਾਗਵਾਨ ਦੀ ਲੱਕੜ, ਬਿਹਾਰ ਅਤੇ ਝਾਰਖੰਡ ਕੋਲਾ ਅਤੇ ਕੱਚਾ ਲੋਹਾ ਦੂਜੇ ਰਾਜਾਂ ਨੂੰ ਮੁਫ਼ਤ ਨਹੀ ਦਿੰਦੇ ਜੇਕਰ ਪਾਣੀ ਦੀ ਕੀਮਤ ਵਸੂਲ ਨਹੀ ਕੀਤੀ ਜਾ ਸਕਦੀ ਤਾਂ ਰਿਪੇਰੀਅਨ ਸੂਬਾ ਹੋਣ ਕਾਰਣ ਵਗਦੇ ਕੁਦਰਤੀ ਪਾਣੀਆਂ ਦਾ ਕਾਨੂੰਨੀ ਅਤੇ ਕੁਦਰਤੀ ਤੌਰ ਤੇ ਮਾਲਿਕ ਹੋਣ ਕਰਕੇ ਦੂਜੇ ਸੂਬਿਆਂ  ਨੂੰ ਮੁਫਤ ਪਾਣੀ ਦੇਣਾ ਬੰਦ ਕਰੇ ਅਤੇ ਇਸ ਪਾਣੀ ਦਾ ਸੁਚੱਜਾ ਪ੍ਰਬੰਧ ਕਰਕੇ ਖੇਤੀਬਾੜੀ ਲਈ ਵਰਤਿਆ ਜਾਵੇ। ਇਸ ਦੌਰਾਨ ਉਹਨਾ ਨੇ ਮੋਗਾ ਨਿਵਾਸੀਆਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਐਤਵਾਰ ਸਵੇਰੇ 11 ਵਜੇ ਗਿੱਲ ਪੈਲਸ ਮੋਗਾ ਪਹੁੰਚ ਕੇ ਸ, ਸਿਮਰਜੀਤ ਸਿੰਘ ਬੈਂਸ ਦੇ ਵਡਮੁੱਲੇ ਵਿਚਾਰ ਸੁਨਣ ਅਤੇ ਇਸ ਜਨ  ਅੰਦੋਲਨ ਨੂੰ ਸਫਲ ਕਰਨ ਵਿੱਚ ਆਪਣਾ ਯੋਗਦਾਨ ਪਾਉਣ।