ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਬਾਬਾ ਭਾਈ ਰੂਪ ਚੰਦ ਦੀ ਬਰਸੀ ਮੌਕੇ ਖੂਨਦਾਨ ਕੈਂਪ ‘ਚ ਖੂਨਦਾਨ ਕਰਕੇ ਪਾਇਆ ਯੋਗਦਾਨ, ਸਮਾਧ ਭਾਈ ਵਿਖੇ 147 ਯੂਨਿਟ ਖੂਨ ਦਾਨ

ਮੋਗਾ, 17 ਜੁਲਾਈ (ਜਸ਼ਨ): ਸਰੀਰਕ, ਮਾਨਸਿਕ ਅਤੇ ਸਮਾਜਿਕ ’ਤੌਰ ‘ਤੇ ਨਰੋਆ ਇਨਸਾਨ ਹੀ ਖੂਨਦਾਨ ਕਰਨ ਦਾ ਫੈਸਲਾ ਕਰ ਸਕਦਾ। ਖੂਨਦਾਨੀ ਜਿਥੇ ਆਪਣੇ ਇਸ ਦਾਨ ਨਾਲ ਕਈ ਲੋਕਾਂ ਦੀ ਜਿੰਦਗੀ ਬਚਾ ਕੇ ਵਡਮੁੱਲੀ ਤਸੱਲੀ ਹਾਸਲ ਕਰਦਾ ਹੈ ਉਥੇ ਸਮਾਜ ਦਾ ਅਸਲੀ ਨਾਇਕ ਤੇ ਜੁੰਮੇਵਾਰ ਨਾਗਰਿਕ ਵੀ ਬਣਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹਾਂਸ ਨੇ ਭਾਈ ਰੂਪ ਚੰਦ ਸਮਾਜ ਸੇਵਾ ਸੁਸਾਇਟੀ ਸਮਾਧ ਭਾਈ ਵੱਲੋਂ ਨੌਜਵਾਨ ਲੋਕ ਸੇਵਾ ਕਲੱਬ, ਯੂਨੀਵਰਸਲ ਹੈਲਥ ਕਲੱਬ ਅਤੇ ਰੂਰਲ ਐੱਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਲਗਾਏ ਸੱਤਵੇਂ ਵਿਸ਼ਾਲ ਖੂਨਦਾਨ ਮੌਕੇ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਨੇ ਵੀ ਖੂਨਦਾਨ ਕਰਕੇ ਇਸ ਮਹਾਨ ਦਾਨ ‘ਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਬੀ.ਟੀ.ਓ. ਬਲੱਡ ਬੈਂਕ ਮੋਗਾ ਡਾ. ਸੁਮੀ ਗੁਪਤਾ ਨੇ ਖੂਨਦਾਨੀਆਂ ਦੇ ਭਾਰੀ ਉਤਸ਼ਾਹ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਕਿ ਇਸ ਕੈਂਪ ‘ਚ ਉਨ੍ਹਾਂ ਨੇ 147 ਯੂਨਿਟ ਖੂਨਦਾਨ ਕਰਕੇ ਮਹਾਨ ਕਾਰਜ ‘ਚ ਹਿੱਸਾ ਦਿੱਤਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਮਹਿੰਦਰਪਾਲ ਲੂੰਬਾਂ ਅਤੇ ਕਮੇਟੀ ਪ੍ਰਧਾਨ ਸੁਖਦਰਸ਼ਨ ਸਿੰਘ ਨੰਬਰਦਾਰ ਨੇ ਸ੍ਰੀ ਸੰਦੀਪ ਹਾਂਸ ਅਤੇ ਸਮੂਹ ਖੂਨਦਾਨੀ ਮਰਦ ਤੇ ਔਰਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਗੁਰਚਰਨ ਸਿੰਘ ਹਕੀਮ, ਅਕਾਲੀ ਆਗੂ ਕਰਨਲ ਦਰਸਨ ਸਿੰਘ, ਪ੍ਰਧਾਨ ਸੁਖਦਰਸ਼ਨ ਸਿੰਘ, ਪ੍ਰਿੰ. ਸੰਜੇ ਸਕਲਾਨੀ, ਬਿੱਕਰ ਸਿੰਘ ਖੋਖਰ, ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਅਵਤਾਰ ਸਿੰਘ ਘੋਲੀਆ, ਬਲਵਿੰਦਰਜੀਤ ਬਰਾੜ, ਡਾ. ਮਲਕੀਤ ਸਿੰਘ ਕਿੰਗਰਾ, ਦਵਿੰਦਰਜੀਤ ਘੱਲ ਕਲਾਂ, ਸਰਪੰਚ ਨਿਰਮਲ ਸਿੰਘ ਗੋਲਾ, ਜਗਰੂਪ ਸਿੰਘ ਸਰੋਆ, ਗੁਰਪ੍ਰੀਤ ਸਿੰਘ ਗੋਰਾ, ਅਵਤਾਰ ਸਿੰਘ ਤਾਰਾ, ਪ੍ਰਿੰ. ਗੁਰਪ੍ਰੀਤ ਧਾਲੀਵਾਲ, ਪ੍ਰਧਾਨ ਜਗਜੀਤ ਸਿੰਘ, ਡਾ. ਸ਼ਤਨਾਮ ਸਿੰਘ ਭਾਈ, ਕੰਤਾ ਕਲੇਰ, ਜਸਵਿੰਦਰ ਭਾਈ, ਸਰਪੰਚ ਗੁਰਚਰਨ ਸਿੰਘ, ਵੀਰ ਭਾਈ, ਧਨਇੰਦਰ ਕਿੰਗਰਾ, ਲਖਵੀਰ ਸਿੰਘ ਬਾਗੜੀ ਆਦਿ ਹਾਜਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ