ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਨੇ ਡੇਂਗੂ ਲਾਰਵਾ ਲੱਭਣ ਲਈ 200 ਘਰਾਂ ਦੀ ਕੀਤੀ ਜਾਂਚ,ਲਾਰਵਾ ਮਿਲਣ ਤੇ 5 ਮਕਾਨ ਮਾਲਕਾਂ ਦੇ ਕੱਟੇ ਚਲਾਨ

ਮੋਗਾ 18 ਜੁਲਾਈ (ਜਸ਼ਨ): ਸਿਵਲ ਸਰਜਨ ਮੋਗਾ ਡਾ. ਜਸਪ੍ੀਤ ਕੌਰ ਸੇਖੋਂ ਦੇ ਆਦੇਸ਼ਾਂ ਤੇ ਐਨ.ਵੀ.ਬੀ.ਡੀ.ਸੀ.ਪੀ. ਬ੍ਾਂਚ ਦਫਤਰ ਸਿਵਲ ਸਰਜਨ ਮੋਗਾ ਵੱਲੋਂ ਜਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਹੈ ਅਤੇ ਅੱਜ ਸਿਹਤ ਵਿਭਾਗ ਅਤੇ ਨਗਰ ਨਿਗਮ ਮੋਗਾ ਸਾਂਝੀ ਟੀਮ ਵੱਲੋ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਨਿਊ ਟਾਊਨ ਮੋਗਾ ਵਿੱਚ ਗਲੀ ਨੰ: 1 ਤੋਂ ਲੈ ਕੇ ਗਲੀ ਨੰ: 8 ਤੱਕ 200 ਦੇ ਕਰੀਬ ਘਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੂੰ 5 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਇਹਨਾ ਮਕਾਨ ਮਾਲਕਾਂ ਨੂੰ ਮੌਕੇ ਤੇ ਹੀ ਚਲਾਨ ਨੋਟਿਸ ਦਿੱਤੇ ਗਏ ਅਤੇ ਇਹਨਾਂ ਨੂੰ ਸਫਾਈ ਕਰਵਾਉਣ ਉਪਰੰਤ 23 ਜੁਲਾਈ ਤੱਕ ਕਮਿਸ਼ਨਰ ਨਗਰ ਨਿਗਮ ਦੇ ਦਫਤਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮੁਨੀਸ਼ ਅਰੋੜਾ ਨੇ ਦੱਸਿਆ ਕਿ ਬਾਰਿਸ਼ਾਂ ਦੇ ਮੌਸਮ ਦੌਰਾਨ ਡੇਂਗੂ ਫੈਲਣ ਦੇ ਵਧੇ ਹੋਏ ਖਤਰੇ ਨੂੰ ਦੇਖਦਿਆਂ ਮਿਤੀ 17 ਜੁਲਾਈ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਦੀ ਪ੍ਧਾਨਗੀ ਹੇਠ ਹੋਈ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਸਾਰੇ ਵਿਭਾਗਾਂ ਨੂੰ ਆਪੋ ਆਪਣੇ ਦਫਤਰਾਂ ਵਿੱਚ ਬਾਰਿਸ਼ ਦੇ ਪਾਣੀ ਦੀ ਖੜੋਤ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਸਿਹਤ ਵਿਭਾਗ ਮੋਗਾ ਅਤੇ ਨਗਰ ਨਿਗਮ ਮੋਗਾ ਨੂੰ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਨੂੰ ਦੇਖਦਿਆਂ ਸਿਵਲ ਸਰਜਨ ਮੋਗਾ ਵੱਲੋਂ ਚਲਾਨਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਤੇ ਅਮਲ ਕਰਦਿਆਂ ਅੱਜ ਜਾਂਇੰਟ ਐਕਸ਼ਨ ਟੀਮ ਵੱਲੋਂ ਲਾਰਵਾ ਮਿਲਣ ਤੇ ਚਲਾਨ ਕੱਟੇ ਗਏ ਹਨ। ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਪਿਛਲੇ ਲਗਭਗ 20 ਦਿਨ ਤੋਂ ਫੀਲਡ ਵਿੱਚ ਰੋਜਾਨਾ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ ਪਰ ਲੋਕਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਜਾ ਰਿਹਾ ਸੀ ਪਰ ਹੁਣ ਕਿਉਂਕਿ ਡੇਂਗੂ ਦੇ ਪਾਜਿਟਿਵ ਮਰੀਜ ਮਿਲਣੇ ਸ਼ੁਰੂ ਹੋ ਚੁੱਕੇ ਹਨ, ਇਸ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹਰ ਸ਼ੁਕਰਵਾਰ ਕੂਲਰਾਂ, ਫਰਿੱਜਾਂ ਦੀਆਂ ਟ੍ੇਆਂ, ਪਾਣੀ ਵਾਲੇ ਕਟੋਰਿਆਂ, ਡਰੰਮਾਂ, ਟੈਂਕੀਆਂ ਆਦਿ ਦੇ ਪਾਣੀ ਦੀ ਜਾਂਚ ਕੀਤੀ ਜਾਵੇ ਤੇ ਪਾਣੀ ਵਾਲੇ ਸ੍ੋਤਾਂ ਨੂੰ ਸੁਕਾ ਕੇ ਕੱਪੜਾ ਮਾਰ ਕੇ ਸੁਕਾਇਆ ਜਾਵੇ। ਉਹਨਾਂ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਪਏ ਸਮਾਨ ਦੀ ਵੀ ਜਾਂਚ ਕਰਨ ਲਈ ਕਿਹਾ ਤੇ ਬਰਤਨਾਂ ਆਦਿ ਨੂੰ ਖਾਲੀ ਕਰਕੇ ਮੂਧੇ ਮਾਰਨ ਅਤੇ ਅਤੇ ਟਾਇਰਾਂ ਆਦਿ ਨੂੰ ਛੱਤਾਂ ਹੇਠ ਰੱਖਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਦੇ ਕਮਰਾ ਨੰ: 7 ਏ ਵਿੱਚ ਮੁਫਤ ਟੈਸਟ ਕਰਵਾਓ ਅਤੇ ਡੇਂਗੂ ਪਾਜਿਟਿਵ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਮੋਗਾ ਤੋਂ ਮੁਫਤ ਇਲਾਜ਼ ਕਰਵਾਓ । ਇਸ ਮੋਕੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਰਜਣ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਬ੍ੀਡ ਚੈਕਰਾਂ ਦੀ ਪੂਰੀ ਟੀਮ ਹਾਜਰ ਸੀ ।