ਮਾਊਟ ਲਿਟਰਾ ਜੀ ਸਕੂਲ 'ਚ ਮਨਾਇਆ ਨੈਲਸਨ ਮੰਡੇਲਾ ਦਿਵਸ

ਮੋਗਾ, 18 ਜੁਲਾਈ (ਜਸ਼ਨ):  -ਮੋਗਾ-ਲੁਧਿਆਣਾ ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਊਟ ਲਿਟਰਾ ਜੀ ਸਕੂਲ ਵਿਚ ਅੱਜ ਨੈਲਸਨ ਮੰਡੇਲਾ ਦਿਵਸ ਦੇ ਰੂਪ ਵਿਚ ਮਨਾਇਅ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪ੍ਰਿੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਹਮੇਸ਼ਾ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਦ੍ਰਿਸਟੀਕੋਣ ਪ੍ਰਦਾਨ ਕਰਦਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਨੇਲਸਨ ਮੰਡੇਲਾ ਦਿਵਸ ਮਨਾਉਣ ਦੇ ਲਈ ਅੱਜ ਇਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਨੇਲਸਨ ਮੰਡੇਲਾ ਦੀਆਂ ਉਪਲਬੱਧੀਆਂ ਤੇ ਭਾਸ਼ਣ ਪੇਸ਼ ਕੀਤਾ। ਨੇਲਸਨ ਮੰਡੇਲਾ ਦਾ ਇਕ ਰੋਲ ਪਲੇਅ ਵੀ ਵਿਦਿਆਰਥੀਆਂ ਵਲੋਂ ਕੀਤਾ ਗਿਆ। ਨੇਲਸਨ ਮੰਡੇਲਾ ਦੇ ਜੀਵਨ ਦੀ ਝਲਕ ਦਿਖਾਉਣ ਵਾਲੇ ਵਿਦਿਆਰਥੀਆਂ ਵਲੋਂ ਪਾਵਰ ਪੁਆਇੰਟ ਪੇਸ਼ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਮੰਡੇਲਾ ਦੇ ਜੀਵਨ ਵਿਚ ਮਹਾਤਮਾ ਗਾਂਧੀ ਇਕ ਮਹਾਨ ਪ੍ਰੇਰਨਾ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ