‘‘ਮੈਂ ਪੰਜਾਬੀਆਂ ਨੂੰ ਬੂਟੇ ਨਹੀਂ ਵੰਡ ਰਿਹਾ ਸਗੋਂ ਆਪਣੇ ਦੇਸ ਪੰਜਾਬ ਨੂੰ ,ਰੇਗਿਸਤਾਨ ਹੋਣੋਂ ਬਚਾਉਣ ਦੀ ਜ਼ਿੰਮੇਵਾਰੀ ਸੌਂਪ ਰਿਹਾ ਹਾਂ’’ -: ਡਾ. ਹਰਜੋਤ ਕਮਲ

ਮੋਗਾ, 16 ਜੁਲਾਈ (ਜਸ਼ਨ): ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਵੱਲੋਂ ਪਹਿਲੀ ਪਾਤਸ਼ਾਹੀ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਪਿੰਡ-ਪਿੰਡ ਗੁਰੂ ਨਾਨਕ ਬਗੀਚੀਆਂ ਬਣਾਉਣ ਦੀ ਮੁਹਿੰਮ ਤਹਿਤ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵੱਲੋਂ ਪੰਚਾਇਤਾਂ ਨੂੰ ਬੂਟਿਆਂ ਦੀ ਵੰਡ ਕੀਤੀ ਜਾ ਰਹੀ ਹੈ। ਬੇਸ਼ੱਕ ਉਹਨਾਂ ਨਾਲ ਜਿਲਾ ਰੇਂਜ ਅਫ਼ਸਰ ਬਲਜੀਤ ਸਿੰਘ ਕੰਗ, ਬੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ, ਏ.ਪੀ.ਓ. ਕਰਮਜੀਤ ਕੌਰ ਆਦਿ ਵੀ ਹਾਜ਼ਰ ਹੁੰਦੇ ਹਨ ਪਰ ਡਾ: ਹਰਜੋਤ ਨਿੱਜੀ ਤੌਰ ’ਤੇ ਆਪਣੇ ਹੱਥੀਂ ਪੌਦੇ ਲਗਾਉਣਾ ਨਹੀਂ ਭੁੱਲਦੇ,ਹੋਰ ਤਾਂ ਹੋਰ ਡਾ. ਹਰਜੋਤ ਕਮਲ ਪਿੰਡ ਦੇ ਲੋਕਾਂ ਨੂੰ ਬੂਟੇ ਲਗਾਉਣ ਦੇ ਨਾਲ-ਨਾਲ ਇਨਾਂ ਦੀ ਦੇਖ-ਭਾਲ ਕਰਨ ਦੀ ਅਪੀਲ ਕਰਦੇ ਨੇ । ਬੀਤੇ ਕੱਲ 17 ਪਿੰਡਾਂ ਨੂੰ ਬੂਟੇ ਵੰਡਣ ਮੌਕੇ ਭਾਵੁਕ ਹੋਏ ਡਾ: ਹਰਜੋਤ ਨੇ ਆਖਿਆ ‘‘ਮੈਂ  ਬੂਟੇ ਨਹੀਂ ਵੰਡ ਰਿਹਾ ਸਗੋਂ ਪੰਜਾਬੀਆਂ ਨੂੰ ਆਪਣੇ ਦੇਸ ਪੰਜਾਬ ਨੂੰ ਰੇਗਿਸਤਾਨ ਹੋਣੋਂ ਬਚਾਉਣ ਦੀ ਜ਼ਿੰਮੇਵਾਰੀ ਸੌਂਪ ਰਿਹਾ ਹਾਂ’’। ਉਹਨਾਂ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ‘ਸਰਬੱਤ ਦੇ ਭਲੇ’ ’ਤੇ ਅਮਲ ਕਰਦਿਆਂ ਸਾਨੂੰ ਇਹਨਾਂ ਪੌਦਿਆਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਹੀ ਗੁਰੂ ਸਾਹਿਬ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਾਰਥਿਕ ਮੰਨਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਰਾਮਪਾਲ ਧਵਨ, ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲ ਕਲਾਂ, ਗੁਰਪ੍ਰਤਾਪ ਸਿੰਘ ਸਰਪੰਚ ਘੱਲ ਕਲਾਂ, ਲਖਵੰਤ ਸਿੰਘ ਸਰਪੰਚ ਸਾਫ਼ੂਵਾਲਾ, ਰਾਜਿੰਦਰਪਾਲ ਸਿੰਘ ਸਿੰਘਾਂਵਾਲਾ, ਸੁਖਜਿੰਦਰ ਸਿੰਘ ਸਰਪੰਚ ਡਗਰੂ, ਹਰਨੇਕ ਸਿੰਘ ਸਰਪੰਚ ਮੋਠਾਂਵਾਲੀ, ਚਰਨਜੀਤ ਸਿੰਘ ਸਰਪੰਚ ਕੋਰੇਵਾਲਾ ਕਲਾਂ, ਸਰਵਨ ਸਿੰਘ ਸਰਪੰਚ ਕੋਰੇਵਾਲਾ ਖੁਰਦ ਨਾਟੀ ਸ਼ਰਮਾ ਦੱਦਾਹੂਰ, ਜਗਜੀਤ ਸਿੰਘ ਸਰਪੰਚ ਰੱਤੀਆਂ, ਹਰਦੇਵ ਸਿੰਘ ਸਰਪੰਚ ਧੱਲੇਕੇ, ਹਰਪਾਲ ਸਿੰਘ ਨਿਧਾਂਵਾਲਾ, ਬੱਬੂ ਸਲੀਣਾ, ਵੀਰਪਾਲ ਕੌਰ ਧੱਲੇਕੇ, ਗੁਰਪ੍ਰੀਤ ਸਿੰਘ ਬਲਾਕ ਸੰਮਤੀ ਮੈਂਬਰ ਸਿੰਘਾਂਵਾਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਪਤਵੰਤੇ ਸੱਜਣ ਹਾਜ਼ਰ ਸਨ।