ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ ਆਯੋਜਿਤ ਕੀਤੀ ਜਲ ਬਚਾਓ ਰੈਲੀ

ਮੋਗਾ,16 ਜੁਲਾਈ (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਰਨਲ ਅਨੁਪਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਹਵਾਲਦਾਰ ਅਜੇ ਕੁਮਾਰ ਦੀ ਹਾਜ਼ਰੀ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ ਐੱਨ.ਸੀ.ਸੀ ਕੈਡਿਟਸ ਵੱਲੋਂ ਜਲ ਬਚਾਓ ਰੈਲੀ ਕੱਢੀ ਗਈ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ  ਕੀਤਾ । ਇਹ ਰੈਲੀ ਸਕੂਲ ਤੋਂ ਚੱਲ ਕੇ ਕੋਟ-ਈਸੇ-ਖਾਂ ਦੇ ਮੇਨ ਚੌਕ ਵਿੱਚ ਪਾਣੀ ਬਚਾਓ ਸਬੰਧੀ ਨਾਅਰੇ ਲਗਾਉਦੀ ਹੋਈ ਵਾਪਸ ਪਹੁੰਚੀ । ਇਸ ਸਮੇਂ ਐੱਨ.ਸੀ.ਸੀ ਕੈਡਿਟਸ ਦੁਆਰਾ  ਜਲ ਬਚਾਓ ਸਬੰਧੀ ਵੱਖ ਵੱਖ ਪੋਸਟਰ ਬਣਾਏ ਗਏ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਅਸੀ ਕਦੇ ਵੀ ਪਾਣੀ ਦੀ ਵਿਅਰਥ ਵਰਤੋਂ ਨਹੀ ਕਰਾਂਗੇ। ਇਸ ਸਮੇਂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਹਰਪ੍ਰੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਜਲ ਬਚਾਓ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ  ਕਿਹਾ ਕਿ  ਜਲ ਸੰਸਾਰ ਦੀ ਅਨਮੋਲ ਦੇਣ ਹੈ ਜਿਸ ਤੋਂ ਬਿਨਾ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਉਹਨਾਂ ਕਿਹਾ ਕਿ ਸਾਨੂੰ ਜਲ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਰੁੱਖ ਬਾਰਿਸ਼ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਜਿਸ ਨਾਲ ਸਮਤਾਪ ਵਾਯੂਮੰਡਲ ਦਾ ਨਿਰਮਾਣ ਹੁੰਦਾ ਹੈ ।