ਸ਼੍ਰੀ ਗੁਰੂ ਅਰਜਨ ਦੇਵ ਕਲੱਬ ਵੱਲੋਂ ਲਗਵਾਏ ਮੁਫਤ ਮੈਡੀਕਲ ਜਾਂਚ ਕੈਂਪ ਵਿੱਚ 450 ਮਰੀਜਾਂ ਦੀ ਹੋਈ ਜਾਂਚ

ਮੋਗਾ 14 ਜੁਲਾਈ (ਜਸ਼ਨ):  : ਸ਼੍ਰੀ ਗੁਰੂ ਅਰਜਣ ਦੇਵ ਜੀ ਕਲੱਬ ਮੋਗਾ ਵੱਲੋਂ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਚੌਥਾ ਮੁਫਤ ਜਾਂਚ ਕੈਂਪ ਗੁਰਦੁਆਰਾ ਮਾਈ ਜਾਨਕੀ ਜੀ, ਗੁਰੂ ਅਰਜਣ ਦੇਵ ਨਗਰ ਮੋਗਾ ਵਿਖੇ ਲਗਾਇਆ, ਜਿਸ ਵਿੱਚ ਵੱਖ ਵੱਖ ਬਿਮਾਰੀਆਂ ਦੇ 450 ਦੇ ਕਰੀਬ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜਾਂ ਦੇ ਹੈਪੇਟਾਈਟਸ ਬੀ ਅਤੇ ਸੀ, ਬੀ.ਪੀ., ਬਲੱਡ ਸ਼ੂਗਰ, ਈ.ਸੀ.ਜੀ. ਅਤੇ ਬੀ.ਐਮ.ਡੀ. ਟੈਸਟ ਮੁਫਤ ਕੀਤੇ ਗਏ।  ਇਸ ਕੈਂਪ ਵਿੱਚ ਫੋਰਟਿਸ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਡਾ. ਸੰਜੀਵ ਮਹਾਜਨ ਦੀ ਅਗਵਾਈ ਵਿੱਚ ਔਰਤ ਰੋਗਾਂ, ਹੱਡੀਆਂ, ਜਨਰਲ, ਪੇਟ ਅਤੇ ਜਿਗਰ, ਦਿਲ ਅਤੇ ਗੁਰਦਿਆਂ ਦੇ ਰੋਗਾਂ ਨਾਲ ਪੀੜਤ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜਾਂ ਦੇ ਮੁਫਤ ਟੈਸਟ ਕਰਕੇ ਦਵਾਈਆਂ ਲਿਖ ਕੇ ਦਿੱਤੀਆਂ । ਇਸ ਮੌਕੇ ਮਲੱਬ ਵੱਲੋਂ ਮਰੀਜਾਂ ਨੂੰ ਤੰਦਰੁਸਤੀ ਦੇ ਮੂਲ ਮੰਤਰ ਵਜੋਂ ਇੱਕ ਇੱਕ ਪੌਦਾ ਮੁਫਤ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਪੌਦਾ ਆਪਣੇ ਘਰ ਦੇ ਅੰਦਰ ਜਾਂ ਨਜਦੀਕ ਜਾਂ ਖੇਤ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਲੱਬ ਪ੍ਰਧਾਨ ਜੋਗਿੰਦਰ ਸਿੰਘ ਜੈਦਕਾ ਨੇ ਦੱਸਿਆ ਕਿ ਸ਼੍ਰੀ ਗੁਰੂ ਅਰਜਣ ਦੇਵ ਕਲੱਬ ਗਿੱਲ ਰੋਡ ਮੋਗਾ ਵੱਲੋਂ ਹਰ ਸਾਲ ਇਹ ਮੁਫਤ ਮੈਡੀਕਲ ਚੈਕਅੱਪ ਜਾਂ ਕੈਂਸਰ ਜਾਂਚ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਸੈਂਕੜੇ ਲੋਕ ਇਸ ਕੈਂਪ ਦਾ ਫਾਇਦਾ ਲੈਂਦੇ ਹਨ । ਉਹਨਾਂ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਘੱਟ ਕਰਨ ਅਤੇ ਮੌਸਮ ਦੇ ਅਸਾਂਵੇਂਪਣ ਨੂੰ ਰੋਕਣ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਵੀ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਹਰਸ਼ ਕੁਮਾਰ ਗੋਇਲ ਅਤੇ ਗਗਨ ਨੋਹਰੀਆ ਨੇ ਕਲੱਬ ਦੇ ਇਸ ਉਦਮ ਦੀ ਪ੍ਰਸ਼ੰਸ਼ਾ ਕਰਦਿਆਂ ਸਮੂਹ ਕਲੱਬ ਮੈਂਬਰਾਂ ਨੂੰ ਕੈਂਪ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ । ਇਸ ਮੌਕੇ ਜਿਲ•ਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਹਾਜਰ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਬਾਰਿਸ਼ ਦੇ ਦਿਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ ਦੇ ਸਮਾਨ ਅਤੇ ਟਾਇਰਾਂ ਆਦਿ ਨੂੰ ਮੂਧੇ ਮਾਰ ਕੇ ਜਾਂ ਛੱਤ ਹੇਠ ਰੱਖਿਆ ਜਾਵੇ ਅਤੇ ਹਰ ਸ਼ੁਕਰਵਾਰ ਨੂੰ ਘਰ ਵਿੱਚ ਮੌਜੂਦ ਸਾਫ ਪਾਣੀ ਵਾਲੇ ਸ੍ਰੋਤਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਇਆ ਜਾਵੇ । ਇਸ ਮੌਕੇ ਕਲੱਬ ਮੈਂਬਰ ਹਰਪ੍ਰੀਤ ਸਿੰਘ ਖੀਵਾ ਨੇ ਆਏ ਹੋਏ ਮਹਿਮਾਨਾਂ, ਫੋਰਟਿਸ ਹਸਪਤਾਲ ਦੀ ਮੈਨੇਜਮੈਂਟ ਅਤੇ ਕੈਂਪ ਵਿੱਚ ਪਹੁੰਚੇ ਸਮੂਹ ਡਾਕਟਰ ਸਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ । ਇਸ ਮੌਕੇ ਕਲੱਬ ਮੈਂਬਰ ਜੋਗਿੰਦਰ ਸਿੰਘ ਜੈਦਕਾ, ਹਰਪ੍ਰੀਤ ਸਿੰਘ ਖੀਵਾ, ਜਗਸੀਰ ਸਿੰਘ, ਜਸਪ੍ਰੀਤ ਸਿੰਘ, ਦਰਸ਼ਨ ਸਿੰਘ ਜੱਗਾ, ਜਿੰਮੀ ਕਟਾਰੀਆ, ਜਸਪਾਲ ਸਿੰਘ, ਪ੍ਰਦੀਪ ਕੁਮਾਰ, ਐਮ.ਸੀ. ਦਵਿੰਦਰ ਤਿਵਾੜੀ, ਮਨਜੀਤ ਸਿੰਘ ਧੰਮੂ, ਕੁਲਵਿੰਦਰ ਸਿੰਘ ਸੋਨੂੰ, ਪਵਨ ਅਰੋੜਾ, ਅਵਤਾਰ ਸਿੰਘ ਢਿੱਲੋਂ, ਰਾਜਵੀਰ ਕੁਮਾਰ, ਸਾਹਿਲ ਕੁਮਾਰ, ਗੁਰਚਰਨ ਸਿੰਘ ਸੰਧੂ, ਸ਼ੁਭਮ ਵਰਮਾ, ਦਲੀਪ ਕੁਮਾਰ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਪਰਮਜੋਤ ਸਿੰਘ ਖਾਲਸਾ, ਹਰਸ਼ ਕੁਮਾਰ ਗੋਇਲ ਅਤੇ ਗਗਨ ਨੋਹਰੀਆ ਤੋਂ ਇਲਾਵਾ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਤੋਂ ਸਚਿਨ ਸ਼ਰਮਾ, ਸੌਰਵ ਸ਼ਰਮਾ ਅਤੇ ਜਸਪਾਲ ਸਿੰਘ ਸਮੇਤ ਸਮੁੱਚੀ ਟੀਮ ਹਾਜਰ ਸੀ ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ